Some Useful Android Mobile Apps
- ਫ਼ਾਈਲਜ਼ (Files)
- ਡੇਵ ਚੈੱਕ (DevCheck)
- ਵੀ ਐਡਿਟ (VEdit Video Cutter and Merger)
- ਵੀਟਾ (VITA – Video Maker for Indian Creators)
- ਓਪਨ ਕੈਮਰਾ (Open Camera)
- ਟਰਾਂਸਲੇਟ (Translate)
- ਆਈ ਫਿਨਬੋ (iFinbo)
- ਕੇ ਫਿਨਕਾਰਟ (KFinKart)
- ਮਨੀ ਵਿਊ (MoneyView)
- ਫਲੈਸ਼ ਸਕੋਰ (FlashScore)
- ਸਕਾਈ ਵਿਊ (SkyView Lite)
- ਯੂਨਿਟ ਕਨਵਰਟਰ (Unit Converter)
- ਰੇਡੀਓ ਗਾਰਡਨ (Radio Garden)
ਫ਼ਾਈਲਜ਼ (Files): Files ਗੂਗਲ ਦੀ ਇਕ ਬਹੁਤ ਉਪਯੋਗੀ ਐਪ ਹੈ। ਫਾਈਲ ਅਤੇ ਫੋਲਡਰ ਦੇਖਣ ਲਈ ਐਂਡਰਾਇਡ ਮੋਬਾਈਲ ਵਿਚ ਕੋਈ ਹੋਰ File Browsing ਐਪ ਦੀ ਲੋੜ ਨਹੀਂ ਹੈ।
ਇਸ ਵਿਚ ਹੀ ਮੋਬਾਈਲ ਮੈਮਰੀ ਅਤੇ ਮੈਮਰੀ ਕਾਰਡ ਦੀਆਂ ਸਾਰੀਆਂ ਫਾਈਲਾਂ ਨੂੰ ਦੇਖਿਆ (browse) ਅਤੇ ਲੱਭਿਆ (search) ਜਾ ਸਕਦਾ ਹੈ। Hidden ਫਾਈਲਾਂ ਅਤੇ ਫੋਲਡਰਾਂ ਨੂੰ ਵੀ unhide ਕਰਕੇ ਦੇਖਿਆ ਜਾ ਸਕਦਾ ਹੈ।
ਮੋਬਾਈਲ ਵਿੱਚੋ ਫਾਲਤੂ ਫਾਈਲਾਂ ਨੂੰ ਹਟਾਉਣ ਲਈ ਗੂਗਲ ਦੇ Files ਐਪ ਰਾਹੀਂ clean ਵੀ ਕੀਤਾ ਜਾ ਸਕਦਾ ਹੈ। ਇਸ ਵਿਚ ਤੁਹਾਨੂੰ Cleaning Suggestions ਮਿਲ ਜਾਣਗੀਆਂ, ਜਿਸ ਵਿਚ ਕੈਟੇਗਰੀ ਵਾਈਜ਼ ਫਾਈਲਾਂ ਦੀ ਲਿਸਟ ਆ ਜਾਵੇਗੀ।
ਡੇਵ ਚੈੱਕ (DevCheck): ਇਹ ਐਪ ਵੀ ਬਹੁਤ ਉਪਯੋਗੀ ਹੈ। ਇਸ ਐਪ ਨਾਲ ਮੋਬਾਈਲ ਦੇ ਸਾਰੇੇ ਹਾਰਡਵੇਅਰ ਅਤੇ ਸਿਸਟਮ ਜਿਵੇਂ ਕਿ ਪ੍ਰੋਸੈਸਰ, ਸਟੋਰੇਜ਼ , ਰੈਮ , ਬੈਟਰੀ, ਮਾਡਲ, ਨੈੱਟਵਰਕ ਅਤੇ ਸਾਰੇ ਸੈਂਸਰਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਨਾਲ ਮੋਬਾਈਲ ਕੈਮਰੇ ਦੀ ਪੂਰੀ ਤਕਨੀਕੀ ਜਾਣਕਾਰੀ (Technical information) ਜਿਵੇਂ ਕਿ Resolution, ਸੈਂਸਰ Size, Focal length, Shutter speed, Scene mode , Color effects ਵੀ ਮਿਲ ਜਾਂਦੀ ਹੈ।
ਵੀ ਐਡਿਟ (VEdit Video Cutter and Merger): ਇਹ ਇਕ ਛੋਟੀ ਜਿਹੀ ਅਤੇ ਆਸਾਨ ਵੀਡੀਓ ਐਡੀਟਿੰਗ ਐਪ ਹੈ। ਇਸ ਵਿਚ ਵੀਡੀਓ ਕੱਟਣ, ਜੋੜਣ (Merge ), ਵੀਡੀਓ ਵਿਚੋਂ ਆਡੀਓ ਹਟਾਉਣ (Extract Audio ) ਅਤੇ ਨਵੀਂ ਆਡੀਓ ਲਗਾਉਣ (Audio Change ) ਦੇ ਆਸਾਨ ਤਰੀਕੇ ਹਨ।
ਜਿਨ੍ਹਾਂ ਨੂੰ ਵੀਡੀਓ ਐਡੀਟਿੰਗ ਦੀ ਜ਼ਿਆਦਾ ਜਾਣਕਾਰੀ ਨਹੀਂ ਹੈ ਅਤੇ ਜੇ ਉਹਨਾਂ ਨੇ ਸਿਰਫ ਵੀਡੀਓ ਕੱਟਣ , ਜੋੜਣ ਅਤੇ ਆਡੀਓ ਬਦਲਣ ਦਾ ਕੰਮ ਕਰਨਾ ਹੈ ਤਾਂ ਉਹਨਾਂ ਲੋਕਾਂ ਲਈ ਇਹ ਐਪ ਬਹੁਤ ਹੀ ਲਾਭਦਾਇਕ ਹੈ।
ਵੀਟਾ (VITA – Video Maker for Indian Creators): ਇਹ ਵੀ ਇਕ ਵਧੀਆ ਵੀਡੀਓ ਐਡੀਟਿੰਗ ਐਪ ਹੈ। ਇਸ ਵਿਚ ਵੀਡੀਓ ਨੂੰ Cut, Merge, Effects, Styles, PIP (Picture-in-Picture), Text Title, Sticker, Music, Speed, Filter ਆਦਿ ਫ਼ੀਚਰ ਨਾਲ ਬਹੁਤ ਵਧੀਆ ਤਰੀਕੇ ਨਾਲ ਵੀਡੀਓ ਐਡਿਟ ਕਰ ਸਕਦੇ ਹਾਂ।
ਆਮ ਤੌਰ ਤੇ ਮੁਫ਼ਤ (Free ) ਐਪ ਵਿਚ watermark ਲੱਗ ਜਾਂਦਾ ਹੈ, ਪਰ ਵੀਟਾ ਵਿਚ ਸੈਟਿੰਗ ਵਿਚ ਜਾ ਕੇ watermark ਨੂੰ ਬੰਦ (disable ) ਵੀ ਕੀਤਾ ਜਾ ਸਕਦਾ ਹੈ।
ਓਪਨ ਕੈਮਰਾ (Open Camera): ਓਪਨ ਕੈਮਰਾ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਲਈ ਬਹੁਤ ਹੀ ਮਹੱਤਵਪੂਰਨ ਐਪ ਹੈ। ਇਸ ਐਪ ਵਿਚ ਬਹੁਤ ਸਾਰੀਆਂ ਐਡਵਾਂਸ ਕੈਮਰਾ ਕੰਟਰੋਲ ਆਪਸ਼ਨਜ਼ (Camera Control options) ਦਿੱਤੀਆਂ ਗਈਆਂ ਹਨ।
ਇਸ ਵਿਚ ਕੈਮਰੇ ਦੀ ਵੱਧ ਤੋਂ ਵੱਧ (Maximum) ਰੈਜ਼ੋਲੇਸ਼ਨ ਤੋਂ ਲੈ ਕੇ ਘੱਟ ਤੋਂ ਘੱਟ (Minimum) ਰੈਜ਼ੋਲੇਸ਼ਨ (Resolution) ਨਾਲ ਫੋਟੋ ਅਤੇ ਵੀਡੀਓ ਬਣਾਈ ਜਾ ਸਕਦੀ ਹੈ। ਜੇਕਰ ਸਾਡੇ ਮੋਬਾਈਲ ਦਾ ਹਾਈ ਰੈਜ਼ੋਲੇਸ਼ਨ ਕੈਮਰਾ ਹੈ ਅਤੇ ਅਸੀਂ ਬਹੁਤ ਹੀ ਛੋਟੇ ਸਾਈਜ਼ ਦੀ ਫੋਟੋ ਬਣਾਉਣੀ ਚਾਹੁੰਦੇ ਹਾਂ ਤਾਂ ਇਹ ਆਪਸ਼ਨ ਬਹੁਤ ਹੀ ਲਾਭਦਾਇਕ ਹੈ।
ਇਸ ਐਪ ਵਿਚ ਫੋਟੋ ਤੇ ਡੇਟ/ਟਾਈਮ ਸਟੈਂਪ ਦੇ ਨਾਲ GPS ਲੋਕੇਸ਼ਨ data ਵੀ ਪ੍ਰਿੰਟ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਲੈਵਲ, ਗਰਿੱਡ ਲਾਈਨਜ਼ ਦੀ ਵਰਤੋਂ ਅਤੇ ਵੀਡੀਓ ਵਿਚ ਆਵਾਜ਼ ਦੀ ਰਿਕਾਰਡਿੰਗ ਬੰਦ ਵੀ ਕਰ ਸਕਦੇ ਹਾਂ।
ਟਰਾਂਸਲੇਟ (Translate): ਇਹ ਵੀ ਗੂਗਲ ਦੀ ਬਹੁਤ ਮਹੱਤਵਪੂਰਨ ਐਪ ਹੈ। ਇਸ ਨਾਲ ਅਸੀਂ ਦੁਨੀਆ ਦੀ ਹਰੇਕ ਮੁਖ ਭਾਸ਼ਾ ਵਿਚ ਬੋਲ ਕੇ , ਲਿਖ ਕੇ ਜਾਂ ਸਕੈਨ ਕਰਕੇ ਅਨੁਵਾਦ (translation) ਕਰ ਸਕਦੇ ਹਾਂ।
ਇਸ ਦਾ ਇਕ ਬਹੁਤ ਹੀ ਮਹੱਤਵਪੂਰਨ ਫਾਇਦਾ ਹੈ ਕਿ ਇਸ ਵਿਚ Instant ਫ਼ੀਚਰ ਹੈ ਜਿਸ ਨਾਲ ਬਿਨ੍ਹਾਂ ਲਿਖੇ ਜਾਂ ਬੋਲੇ ਸਿੱਧਾ ਹੀ ਕਿਸੇ ਛਪੇ ਹੋਏ ਅੱਖਰਾਂ (text) ਵੱਲ ਕੈਮਰਾ ਫੋਕਸ ਕਰਕੇ ਤੁਰੰਤ (instantly) ਹੀ ਸਕਰੀਨ ਤੇ ਟਰਾਂਸਲੇਸ਼ਨ ਦੇਖ ਸਕਦੇ ਹਾਂ। ਪਰ ਇਹ ਫ਼ੀਚਰ ਕੁਝ ਮੁਖ ਭਾਸ਼ਾਵਾਂ ਤੇ ਹੀ ਲਾਗੂ ਹੁੰਦਾ ਹੈ।
ਆਈ ਫਿਨਬੋ (iFinbo): ਇਹ ਇਕ ਵਿੱਤੀ (Financial ) ਐਪ ਹੈ ਜਿਸ ਵਿਚ ਲੋਨ ਦੀ ਕਿਸ਼ਤ (EMI) , ਬੈਂਕ FD , ਡਾਕਖਾਨੇ ਦੀਆਂ ਸਕੀਮਾਂ (Post Office Schemes ), Mutual Fund , Retirement ਸਕੀਮਾਂ , ਬੀਮਾ (Insurance) ਅਤੇ ਟੈਕਸ ਨਾਲ ਸੰਬੰਧਿਤ ਹਿਸਾਬ ਕਿਤਾਬ (calculations) ਕੀਤਾ ਜਾ ਸਕਦਾ ਹੈ।
ਇਹ ਇਕ All-in-One Financial ਐਪ ਹੈ ਜਿਸ ਵਿਚ ਲਗਪਗ ਹਰ ਤਰ੍ਹਾਂ ਦੀ ਗਣਨਾ ਕੀਤੀ ਜਾ ਸਕਦੀ ਹੈ।
ਕੇ ਫਿਨਕਾਰਟ (KFinKart): ਮਿਊਚਲ ਫੰਡ ਵਿਚ ਨਿਵੇਸ਼ ਕਰਨ ਵਾਲੇ ਲੋਕਾਂ ਲਈ ਇਹ ਇਕ ਵਧੀਆ ਐਪ ਹੈ ਜਿਸ ਵਿਚ ਲਗਪਗ 20 AMC (Asset Management Company) ਦੇ ਮਿਊਚਲ ਫੰਡਜ਼ ਨੂੰ ਟਰੈਕ ਕੀਤਾ ਜਾ ਸਕਦਾ ਹੈ।
ਇਥੇ ਨਿਵੇਸ਼ਕਾਂ ਨੂੰ ਮਿਊਚਲ ਫੰਡ ਖਰੀਦਣ, ਵੇਚਣ ਅਤੇ ਸਿਪ (SIP-Systematic Investment Plan) ਲਈ ਸੇਵਾਵਾਂ ਉਪਲਬਧ ਹਨ ਇਸ ਤੋਂ ਇਲਾਵਾ ਸਾਰੇ ਫ਼ੰਡਜ਼ ਦੀ ਇਕੱਠੀ ਰਿਪੋਰਟ ਵੀ ਦੇਖੀ ਜਾ ਸਕਦੀ ਹੈ।
ਮਨੀ ਵਿਊ (MoneyView): ਇਹ ਇਕ ਵਿੱਤੀ ਪ੍ਰਬੰਧਨ (Financial Management ) ਐਪ ਹੈ। ਇਸ ਵਿਚ ਅਸੀਂ ਰੋਜ਼ਾਨਾ ਦਾ ਪੈਸੇ ਦਾ ਲੈਣ ਦੇਣ ਦਾ ਹਿਸਾਬ ਵੱਖ ਵੱਖ ਕੈਟੇਗਰੀ (ਜਿਵੇਂ grossary , medical , education , loan , bills /utilities , clothes , electronics ਆਦਿ ) ਵਿਚ ਰੱਖ ਸਕਦੇ ਹਾਂ। ਪੈਸੇ ਉਧਾਰ ਦਿੱਤੇ ਅਤੇ ਲਏ ਦਾ ਵੇਰਵੇ ਵੀ ਐਡਰੈੱਸ ਬੁੱਕ ਵਿੱਚੋ ਕਿਸੇ ਵਿਅਕਤੀ ਦਾ ਨਾਂ ਲੈ ਕੇ ਦਰਜ (record )ਕੀਤੇ ਜਾ ਸਕਦੇ ਹਨ।
ਇਸ ਵਿਚ ਆਪਣੇ ਬੈਂਕ ਖਾਤੇ ਅਤੇ ਵੱਖ ਵੱਖ ਬਿੱਲ ਵੀ ਜੋੜੇ ਜਾ ਸਕਦੇ ਹਨ ਜਿਸ ਨਾਲ ਇਹ ਐਪ ਤੁਹਾਡੇ ਮੋਬਾਈਲ ਵਿਚ ਆਏ ਬੈਂਕ ਦੇ ਮੈਸਜ਼ ਪੜ ਕੇ ਐਪ ਵਿਚ ਤੁਹਡਾ ਬਕਾਇਆ ਵੀ ਅੱਪਡੇਟ ਕਰਦੀ ਹੈ ਅਤੇ ਆਉਣ ਵਾਲੇ ਬਿੱਲ ਬਾਰੇ ਵੀ ਸੂਚਿਤ ਕਰਦੀ ਹੈ।
ਸਕਿਓਰਟੀ ਲਈ ਇਸ ਨੂੰ ਪਿੰਨ ਲਾਕ ਲਗਾਇਆ ਜਾ ਸਕਦਾ ਹੈ ਅਤੇ ਆਪਣੀ ਮੇਲ ਆਈ ਡੀ ਤੇ ਬੈਕਅੱਪ ਵੀ ਲਿਆ ਜਾ ਸਕਦਾ ਹੈ।
ਜੇ ਤੁਸੀਂ ਰੋਜ਼ਾਨਾ ਦਾ ਹਿਸਾਬ ਕਿਤਾਬ ਲਿਖਣਾ ਭੁੱਲ ਜਾਂਦੇ ਹੋ ਤਾਂ ਇਕ ਵਾਰ ਇਸ ਐਪ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।
ਫਲੈਸ਼ ਸਕੋਰ (FlashScore): ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਲਈ ਇਹ ਇਕ ਬਹੁਤ ਹੀ ਵਧੀਆ ਐਪ ਹੈ।
ਇਸ ਵਿਚ ਦੁਨੀਆਂ ਭਰ ਵਿਚ ਹੋ ਰਹੀਆਂ ਵੱਖ ਵੱਖ ਖੇਡਾਂ ਦੇ ਸਕੋਰ, ਰਿਜ਼ਲਟ, ਟੀਮਾਂ, ਕੈਲੰਡਰ ਅਤੇ fixtures ਦੇਖੇ ਜਾ ਸਕਦੇ ਹਨ। ਸਕਾਈ ਵਿਊ (SkyView Lite): ਚੰਦ ਤਾਰਿਆਂ ਵਿਚ ਰੁਚੀ ਰੱਖਣ ਵਾਲੇ ਵਿਅਕਤੀਆਂ ਲਈ ਇਹ ਐਪ ਬਹੁਤ ਹੀ ਲਾਭਦਾਇਕ ਹੈ।
ਇਸ ਨਾਲ ਪੂਰੇ ਬ੍ਰਹਿਮੰਡ ਵਿਚ ਤਾਰਿਆਂ, ਤਾਰਾ ਸਮੂਹਾਂ ਅਤੇ ਗ੍ਰਹਿਆਂ ਦੀ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ।
ਇਹ ਦੇਖਣ ਲਈ ਤੁਸੀਂ ਆਪਣੇ ਮੋਬਾਈਲ ਨੂੰ ਕਿਸੇ ਵੀ ਦਿਸ਼ਾ ਵਿਚ ਫੋਕਸ ਕਰਨਾ ਹੈ ਤੇ ਜੋ ਵੀ ਉਸ ਦਿਸ਼ਾ ਵਿਚ ਤਾਰਾ ਹੋਵੇਗਾ ਤੁਹਾਡੇ ਮੋਬਾਈਲ ਸਕਰੀਨ ‘ਤੇ ਉਸ ਬਾਰੇ ਜਾਣਕਾਰੀ ਆ ਜਾਵੇਗੀ।
ਯੂਨਿਟ ਕਨਵਰਟਰ (Unit Converter): ਅਕਸਰ ਰੋਜ਼ਾਨਾ ਹੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦੀ ਗਿਣਤੀ ਮਿਣਤੀ ਕਰਦੇ ਰਹਿੰਦੇ ਹਾਂ ਜਿਸ ਵਿਚ ਸਾਨੂੰ ਮਾਪਣ ਲਈ ਕਿਸੇ ਨਾ ਕਿਸੇ ਮਾਪ ਇਕਾਈ ਦੀ ਜ਼ਰੂਰਤ ਪੈਂਦੀ ਹੈ ਅਤੇ ਸਾਨੂੰ ਕਿਸੇ ਇਕਾਈ ਨੂੰ ਵੱਡੇ ਜਾਂ ਛੋਟੇ ਰੂਪ ਵਿਚ ਵੀ ਬਦਲਣਾ ਪੈਂਦਾ ਹੈ। ਇਸ ਤਰ੍ਹਾਂ ਦੇ ਕੰਮ ਨੂੰ ਸੌਖਾ ਕਾਰਨ ਲਈ ਇਹ ਐਪ ਬਹੁਤ ਉਪਯੋਗੀ ਹੈ।
ਰੇਡੀਓ ਗਾਰਡਨ (Radio Garden): ਐੱਫ ਐੱਮ ਰੇਡੀਓ ਸੁਨਣ ਵਾਲਿਆਂ ਲਈ ਇਹ ਇਕ ਬਹੁਤ ਹੀ ਵਧੀਆ ਮੋਬਾਈਲ ਐਪ ਹੈ। ਇਸ ਵਿਚ ਦੁਨੀਆਭਰ ਦੇ ਵੱਖ ਵੱਖ ਭਾਸ਼ਾਵਾਂ ਦੇ ਐੱਫ ਐੱਮ ਰੇਡੀਓ ਸਟੇਸ਼ਨ ਸੁਣੇ ਜਾ ਸਕਦੇ ਹਨ।
ਰੇਡੀਓ ਸਟੇਸ਼ਨ ਚੁਨਣ ਲਈ ਇਸ ਐਪ ਦੀ ਮੇਨ ਸਕਰੀਨ ਤੇ ਗਲੋਬ ਨੂੰ ਘੁੰਮਾ ਕੇ ਕਿਸੇ ਵੀ ਰੇਡੀਓ ਸਟੇਸ਼ਨ ਨੂੰ ਚੁਣਿਆ ਜਾ ਸਕਦਾ ਹੈ।
ਆਪਣੇ ਮਨਪਸੰਦ ਰੇਡੀਓ ਸਟੇਸ਼ਨ ਨੂੰ Favorites ਵਿਚ ਸੇਵ ਕੀਤਾ ਜਾ ਸਕਦਾ ਹੈ ਅਤੇ search ਵੀ ਕੀਤਾ ਜਾ ਸਕਦਾ ਹੈ
ਰੀਵਾਰਡਜ਼ (Rewards): ਇਹ ਵੀ ਇਕ ਗੂਗਲ ਦੀ ਐਪ ਹੈ। ਜਿਸ ਵਿਚ ਸਮੇਂ ਸਮੇਂ ਤੇ ਗੂਗਲ ਵੱਲੋਂ ਕੁਝ ਸਰਵੇ ਪੂਰੇ ਕਰਨ ਲਈ ਸਵਾਲ ਪੁਛੇ ਜਾਂਦੇ ਹਨ ਜਿਸ ਲਈ ਰੀਵਾਰਡ (Google Play Balance) ਦਿੱਤਾ ਜਾਂਦਾ ਹੈ।
ਇਸ ਰੀਵਾਰਡ ਦੇ ਪੈਸੇ ਨੂੰ ਅਸੀਂ ਗੂਗਲ ਪਲੇਅ ਸਟੋਰ (Play Store) ਤੋਂ ਕੋਈ ਸਰਵਿਸ ਜਾਂ ਐਪ ਖਰੀਦਣ ਲਈ ਵਰਤ ਸਕਦੇ ਹਾਂ।
ਉਮੀਦ ਹੈ ਤੁਹਾਨੂੰ ਇਹਨਾਂ ਮੋਬਾਈਲ ਐਪਸ ਬਾਰੇ ਜਾਣਕਾਰੀ ਪਸੰਦ ਆਏਗੀ। ਤੁਸੀਂ ਆਪਣੀ ਮਨਪਸੰਦ ਐਪ ਬਾਰੇ comment box ਵਿਚ ਦੱਸ ਸਕਦੇ ਹੋ।
Really great info
Really helpful!