12ਵੀਂ ਤੋਂ ਬਾਅਦ ਭਾਰਤ ਵਿਚ ਵਿਗਿਆਨਿਕ ਖੋਜ ਕਾਰਜਾਂ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਲਈ NEST ਪ੍ਰੀਖਿਆ

NEST - National Entrance Screening Test

ਭਾਰਤ ਵਿਚ ਰਹਿ ਕੇ ਸਾਇੰਸ ਵਿਚ  ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਬਹੁਤ ਹੀ ਵਧੀਆ ਮੌਕਾ ਹੈ : NEST 

ਨੈਸ਼ਨਲ ਐਂਟਰੈਂਸ ਸਕਰੀਨਿੰਗ ਟੈਸਟ (NEST) ਨੈਸ਼ਨਲ ਇੰਸਟੀਟਿਊਟ ਆਫ ਸਾਇੰਸ ਐਜ਼ੂਕੇਸ਼ਨ ਐਂਡ ਰਿਸਰਚ (NISER), ਭੁਬਨੇਸ਼ਵਰ ਅਤੇ ਯੂਨੀਵਰਸਿਟੀ ਆਫ ਮੁੰਬਈ ਵਿਚ ਪੰਜ ਸਾਲਾ ਇੰਟੀਗ੍ਰੇਟਡ M.Sc. ਪ੍ਰੋਗਰਾਮ ਲਈ ਲਿਆ ਜਾਂਦਾ ਹੈ।  ਇਹ ਪ੍ਰੋਗਰਾਮ ਵਿਗਿਆਨਿਕ ਖੋਜ ਕਾਰਜਾਂ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹਨਾਂ  ਸੰਸਥਾਵਾਂ ਵਿਚ ਸਟੇਟ ਆਫ ਦਾ ਆਰਟ ਟੀਚਿੰਗ ਅਤੇ ਰਿਸਰਚ ਲੈਬਜ਼, ਆਧੁਨਿਕ ਕੰਪਿਊਟਰ ਸੈਂਟਰ ਅਤੇ ਲਾਇਬਰੇਰੀਆਂ  ਉਪਲਬਧ ਹਨ। 

NEST-LOGO 

ਇਸ ਕੋਰਸ  ਲਈ ਚੁਣੇ ਗਏ ਵਿਦਿਆਰਥੀ Deptt.Of Atomic  Energy ( ਭਾਰਤ ਸਰਕਾਰ ) ਦੇ DISHA ਪ੍ਰੋਗਰਾਮ ਤਹਿਤ  60000/- ਰੁਪਏ ਸਾਲਾਨਾ ਸਕਾਲਰਸ਼ਿਪ ਲਈ ਯੋਗ ਹੁੰਦੇ ਹਨ।  ਇਸ ਦੇ ਨਾਲ summer internship ਲਈ 20000/- ਰੁਪਏ ਸਾਲਾਨਾ ਸਹਾਇਤਾ ਰਾਸ਼ੀ ਵੀ ਮਿਲਦੀ ਹੈ। 

NEST Brochure AND Syllabus

ਯੋਗਤਾ: NISER ਅਤੇ CEBS  ਵਿਚ ਦਾਖਲੇ ਲਈ ਉਮੀਦਵਾਰ ਨੇ  2021 ਜਾਂ 2022 ਵਿਚ ਰੈਗੂਲਰ ਤੌਰ ਤੇ ਸਾਇੰਸ ਵਿਸ਼ਿਆਂ ਨਾਲ 12ਵੀਂ 60% ਅੰਕਾਂ ਨਾਲ ਪਾਸ ਕੀਤੀ ਹੋਵੇ। 2023 ਪ੍ਰੀਖਿਆ ਵਿਚ ਅਪੀਅਰ ਹੋਏ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ।  SC/ST ਅਤੇ ਦਿਵਾਂਗਜਨ ਲਈ 55% ਅੰਕ ਚਾਹੀਦੇ ਹਨ। 

ਉਮਰ ਹੱਦ : ਜਨਰਲ ਅਤੇ OBC ਕੈਟੇਗਰੀ ਦੇ ਉਮੀਦਵਾਰ 1 ਅਗਸਤ, 2003 ਨੂੰ ਜਾਂ ਇਸ ਤੋਂ ਬਾਅਦ ਜਨਮੇ ਹੋਣ।  SC/ST ਅਤੇ ਦਿਵਾਂਗਜਨ ਲਈ ਉਮਰ ਹੱਦ ਵਿਚ 5 ਸਾਲ ਦੀ ਛੋਟ  ਹੋਏਗੀ। 

NEST-LOGO2-details

ਸੀਟਾਂ ਦੀ ਗਿਣਤੀ : 2023-28  ਪੰਜ ਸਾਲਾ ਇੰਟੀਗ੍ਰੇਟਡ M.Sc. ਪ੍ਰੋਗਰਾਮ ਲਈ NISER (National Institute of Science Education and Research) ਅਤੇ CEBS (Centre for Excellence in Basic Sciences) ਵਿਚ ਕ੍ਰਮਵਾਰ 200  ਅਤੇ 57 ਸੀਟਾਂ ਹਨ। 

ਪ੍ਰੀਖਿਆ ਕੇਂਦਰ : NEST 2023 ਦੇ ਸੈਂਟਰ  ਦੇਸ਼ ਦੇ 120 ਮੁਖ ਸ਼ਹਿਰਾਂ ਵਿਚ ਸਥਾਪਿਤ ਕੀਤੇ ਜਾਣਗੇ। ਪੰਜਾਬ ਵਿਚ ਜਲੰਧਰ, ਮੋਹਾਲੀ ਅਤੇ ਬਠਿੰਡਾ ਵਿਚ ਸੈਂਟਰ ਬਣਾਏ ਜਾਣਗੇ। ਉਮੀਦਵਾਰ ਕੋਈ 5 ਸੈਂਟਰਾਂ ਨੂੰ  ਪਹਿਲ ਦੇ ਅਧਾਰ ਤੇ ਚੁਣ ਸਕਦਾ ਹੈ। 

ਟੈਸਟ ਦੀ ਮਿਤੀ :  24 ਜੂਨ (ਸ਼ਨੀਵਾਰ) 2023 ਨੂੰ ਦੋ ਸ਼ੈਸ਼ਨ – ਪਹਿਲਾ ਸਵੇਰੇ 9 ਵਜੇ  ਤੋਂ ਬਾਅਦ ਦੁਪਹਿਰ 12:30 ਵਜੇ ਤੱਕ ਅਤੇ ਦੂਜਾ ਸ਼ੈਸ਼ਨ ਬਾਅਦ ਦੁਪਹਿਰ 2.30 ਵਜੇ ਤੋਂ ਸ਼ਾਮ 6 ਵਜੇ ਤੱਕ  ਹੋਵੇਗਾ। ADMIT ਕਾਰਡ 12 ਜੂਨ , 2023 ਨੂੰ ਔਨਲਾਈਨ ਉਪਲਬਧ ਹੋਣਗੇ। 

ਟੈਸਟ ਦਾ ਪੈਟਰਨ: ਇਸ ਟੈਸਟ ਦੇ 4 ਸੈਕਸ਼ਨ ਫਿਜ਼ਿਕਸ, ਕਮਿਸਟਰੀ, ਬਾਇਓਲੋਜੀ ਅਤੇ ਮੈਥ ਹੋਣਗੇ।  ਹਰੇਕ ਸੈਕਸ਼ਨ ਦੇ 50 ਅੰਕ ਹੋਣਗੇ। ਇਕ ਸੈਕਸ਼ਨ ਵਿਚ 17 ਪ੍ਰਸ਼ਨ ਹੋਣਗੇ ਜਿੰਨ੍ਹਾਂ ਵਿੱਚੋ ਪਹਿਲੇ 12 MCQ ਪ੍ਰਸ਼ਨ ਦਾ ਇਕ ਉੱਤਰ ਹੋਏਗਾ ਅਤੇ ਅਗਲੇ 5 MCQ ਪ੍ਰਸ਼ਨ ਦੇ ਇਕ ਤੋਂ ਵੱਧ ਉੱਤਰ ਹੋਣਗੇ। 12 ਪ੍ਰਸ਼ਨਾਂ ਵਿੱਚੋ ਹਰੇਕ ਦੇ 2.5 ਅੰਕ ਅਤੇ ਬਾਕੀ 5 ਪ੍ਰਸ਼ਨਾਂ ਵਿੱਚੋ ਹਰੇਕ ਦੇ 4 ਅੰਕ ਹੋਣਗੇ। ਨੈਗੇਟਿਵ ਮਾਰਕਿੰਗ ਦਾ ਇਕ ਅੰਕ ਕੱਟਿਆ ਜਾਵੇਗਾ। 

ਚੋਣ ਦੀ ਵਿਧੀ:  ਮੈਰਿਟ ਬਣਾਉਣ ਸਮੇਂ ਟੈਸਟ ਦੇ ਚਾਰ ਸੇਕਸ਼ਨਾਂ ਵਿੱਚੋ ਵੱਧ ਤੋਂ ਵੱਧ ਅੰਕਾਂ ਵਾਲੇ ਕਿਸੇ ਤਿੰਨ ਸੈਕਸ਼ਨਾਂ ਦੇ ਅੰਕਾਂ ਦਾ ਜੋੜ ਕੀਤਾ ਜਾਵੇਗਾ। ਇਸ ਤਰ੍ਹਾਂ ਕੁਲ 150 ਅੰਕਾਂ ਵਿੱਚੋ ਮੈਰਿਟ ਬਣਾਈ ਜਾਵੇਗੀ। 

ਇਸ ਬਾਰੇ ਵਧੇਰੇ ਜਾਣਕਾਰੀ ਲਈ ਇਹਨਾਂ ਵੈਬਸਾਈਟਾਂ  ਤੋਂ ਜਾਣਕਾਰੀ ਲਈ ਜਾ ਸਕਦੀ ਹੈ : 

NEST 

https://www.nestexam.in

National Institute of Science Education & Research

www.niser.ac.in

Centre for Excellence in Basic Sciences

www.cbs.ac.in

[Credit: nestexam.in  Credit:nestexam.in

Important Dates: 

• Start of Online application for NEST 2023: February 27, 2023 

• Closing of Online application: May 17, 2023 (midnight) 

• Download of Admit Card begins: June 12, 2023
• NEST 2023 examination: June 24, 2023
Hours of examination: 9:00 AM – 12:30 PM (Session I) & 2:30 PM – 6:00 PM (Session II) 

• Announcement of results on NEST website: July 10, 2023

Disclaimer: All content provided on this blog is for informational purposes only. For more information please visit official links of topic, given in this post.

Leave a Comment

Your email address will not be published. Required fields are marked *