BH (ਭਾਰਤ) ਸੀਰੀਜ਼ ਵਹੀਕਲ ਰਜਿਸਟਰੇਸ਼ਨ ਬਾਰੇ ਜਾਣਕਾਰੀ
ਭਾਰਤ ਦੇ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲਾ (Ministry of Road Transport and Highways, Government of India) ਨੇ 2021 ਵਿਚ ਨਿੱਜੀ ਗੈਰ ਵਪਾਰਕ (Non commercial ) ਵਾਹਨਾਂ ਲਈ ਸਾਰੇ ਭਾਰਤ ਵਿਚ ਨਵੀਂ ਨੰਬਰ ਸੀਰੀਜ਼ ਸ਼ੁਰੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਇਸ ਸੀਰੀਜ਼ ਦਾ ਨਾਂ BH (ਭਾਰਤ ਸੀਰੀਜ਼) ਹੈ। ਇਹ ਸਿਸਟਮ ਉਹਨਾਂ ਲੋਕਾਂ ਲਈ ਬਹੁਤ ਫਾਇਦੇਮੰਦ ਹੈ ਜਿੰਨਾ ਨੂੰ ਇਕ ਰਾਜ ਤੋਂ ਕਿਸੇ ਹੋਰ ਰਾਜ ਵਿਚ ਲੰਬਾ ਸਮਾਂ ਜਾਂ ਪੱਕੇ ਤੌਰ ਤੇ ਰਹਿਣਾ ਪੈਂਦਾ ਹੈ।
ਇਸ ਸਮੇਂ ਇਹ ਸਿਸਟਮ ਡਿਫੈਂਸ, ਰਾਜ ਜਾਂ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਲਈ ਸ਼ੁਰੂ ਕੀਤਾ ਗਿਆ ਹੈ ਜੋ ਭਾਰਤ ਦੇ ਨਾਗਰਿਕ ਹੋਣ। ਪ੍ਰਾਈਵੇਟ ਕੰਪਨੀ ਜਿਸ ਦਾ ਕਾਰੋਬਾਰ ਚਾਰ ਜਾਂ ਵੱਧ ਰਾਜਾਂ ਵਿੱਚ ਹੋਵੇ, ਦੇ ਕਰਮਚਾਰੀ ਵੀ ਇਸ ਦਾ ਫਾਇਦਾ ਲੈ ਸਕਦੇ ਹਨ। ਇਹ ਸੀਰੀਜ਼ 15 ਸਤੰਬਰ 2021 ਤੋਂ ਆਰੰਭ ਕੀਤੀ ਗਈ ਸੀ। ਉੜੀਸਾ ਪਹਿਲਾ ਰਾਜ ਹੈ ਜਿੱਥੇ BH ਰਜਿਸਟਰੇਸ਼ਨ ਸ਼ੁਰੂ ਕਰ ਦਿੱਤੀ ਗਈ ਸੀ ।
BH (ਭਾਰਤ ਸੀਰੀਜ਼) ਵਹੀਕਲ ਨੰਬਰ ਦੇ ਫਾਇਦੇ:
ਮੋਟਰ ਵਹੀਕਲ ਐਕਟ 1988 ਦੇ ਸੈਕਸ਼ਨ 47 ਦੇ ਅਨੁਸਾਰ ਕੋਈ ਵਿਅਕਤੀ ਕਿਸੇ ਹੋਰ ਰਾਜ ਵਿਚ ਆਪਣਾ ਵਾਹਨ ਲਿਜਾ ਕੇ ਰਹਿਣਾ ਚਾਹੁੰਦਾ ਹੈ ਤਾਂ 1 ਸਾਲ ਦੇ ਵਿਚ ਵਿਚ ਵਾਹਨ ਨੂੰ ਉਸ ਰਾਜ ਵਿਚ ਟਰਾਂਸਫਰ ਕਰਵਾਉਣਾ ਪੈਂਦਾ ਹੈ। ਇਸ ਲਈ NOC ਅਤੇ ਹੋਰ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਸੀ ਜੋ ਕਿ ਔਖਾ ਅਤੇ ਜ਼ਿਆਦਾ ਸਮੇਂ ਦਾ ਕੰਮ ਸੀ। BH ਸਿਸਟਮ ਨਾਲ ਦੂਜੇ ਰਾਜ ਵਿਚ ਵਹੀਕਲ ਟਰਾਂਸਫਰ ਕਰਨ ਦਾ ਕੰਮ ਸੌਖਾ ਹੋ ਜਾਵੇਗਾ।
BH (ਭਾਰਤ ਸੀਰੀਜ਼) ਵਹੀਕਲ ਨੰਬਰ ਲਈ ਫੀਸ:
10 ਲੱਖ ਤੱਕ ਕੀਮਤ ਦੇ ਵਾਹਨ ਦੀ ਕੀਮਤ ਦਾ 8%, 10-20ਲੱਖ ਤੱਕ ਕੀਮਤ ਦੇ ਵਾਹਨ ਦੀ ਕੀਮਤ ਦਾ 10% ਅਤੇ 20 ਲੱਖ ਤੋਂ ਵੱਧ ਕੀਮਤ ਵਾਲੇ ਵਾਹਨ ਤੇ 12% ਫੀਸ ਲਗੇਗੀ। ਡੀਜ਼ਲ ਵਾਹਨ ਤੇ 2% ਜ਼ਿਆਦਾ ਅਤੇ ਇਲੈਕਟ੍ਰਿਕ ਵਾਹਨ ਤੇ 2% ਘੱਟ ਫੀਸ ਲਗੇਗੀ।
ਪੁਰਾਣੇ ਸਿਸਟਮ ਅਨੁਸਾਰ ਕਿਸੇ ਨਵੇਂ ਵਹੀਕਲ ਦਾ ਟੈਕਸ 15 ਸਾਲ ਦਾ ਲਿਆ ਜਾਂਦਾ ਹੈ ਪਰ BH ਅਨੁਸਾਰ ਟੈਕਸ ਸਿਰਫ 2 ਸਾਲ ਦਾ ਭਰਵਾਇਆ ਜਾਵੇਗਾ ਅਤੇ ਇਸ ਤੋਂ ਅੱਗੇ 2-2 ਸਾਲ ਬਾਅਦ ਟੈਕਸ ਭਰਨਾ ਪਏਗਾ। 14 ਸਾਲ ਬਾਅਦ 1-1 ਸਾਲ ਦਾ ਟੈਕਸ ਭਰਵਾਇਆ ਜਾਵੇਗਾ।
BH (ਭਾਰਤ ਸੀਰੀਜ਼) ਵਹੀਕਲ ਨੰਬਰ ਫਾਰਮੈਟ:
22 BH 1234 AA
ਪਹਿਲੇ ਦੋ ਅੰਕ ਸਾਲ ਦੇ ਆਖਰੀ ਦੇ ਦੋ ਅੰਕ ਹਨ, BH ਮਤਲਬ ਭਾਰਤ ਸੀਰੀਜ਼(BH), ਅੱਗੇ ਚਾਰ ਅੰਕ ਲੜੀ ਨੰਬਰ 0001 ਤੋਂ 9999 ਅਤੇ ਅੰਤ ਵਿਚ ਅੰਗਰੇਜ਼ੀ ਦੇ ਅੱਖਰ A ਤੋਂ Z ਅਤੇ Z ਤੋਂ ਅੱਗੇ AA ਤੋਂ ZZ ਹੋ ਸਕਦੇ ਹਨ। ਅੱਖਰ “I” ( ਆਈ ) ਅਤੇ “O” ( ਓ ) ਇਸ ਵਿਚ ਸ਼ਾਮਿਲ ਨਹੀਂ ਹੋਣਗੇ।
ਇਸ ਨੰਬਰ ਲਈ ਕੌਣ ਅਪਲਾਈ ਕਰ ਸਕਦਾ ਹੈ:
ਇਸ ਸਮੇਂ ਇਹ ਨੰਬਰ ਸੀਰੀਜ਼ ਨਿੱਜੀ ਵਾਹਨ (Non-commercial) ਲਈ ਸਵੈ ਇੱਛੁਕ ਅਧਾਰਿਤ ਹੈ।
ਇਸ ਦੇ ਯੋਗ ਵਾਹਨ ਮਾਲਕ:
>ਡਿਫੈਂਸ ਕਰਮਚਾਰੀ
>ਕੇਂਦਰ ਜਾਂ ਰਾਜ ਸਰਕਾਰ ਦੇ ਕਰਮਚਾਰੀ
>PSU ਦੇ ਕਰਮਚਾਰੀ
>ਪ੍ਰਾਈਵੇਟ ਕੰਪਨੀ ਜਿਸ ਦਾ ਕਾਰੋਬਾਰ ਚਾਰ ਜਾਂ ਵੱਧ ਰਾਜਾਂ ਵਿੱਚ ਹੋਵੇ, ਦੇ ਕਰਮਚਾਰੀ
ਇਸ ਸਮੇਂ ਇਹ ਸਾਰਿਆਂ ਲਈ ਜ਼ਰੂਰੀ ਨਹੀਂ ਹੈ ਪਰ ਭਵਿੱਖ ਵਿਚ ਸਾਰਿਆਂ ਨੂੰ ਇਹ ਸਹੂਲਤ ਦਿੱਤੀ ਜਾ ਸਕਦੀ ਹੈ।
ਅਪਲਾਈ ਕਿਵੇਂ ਕਰਨਾ ਹੈ :
ਇਹ ਸਾਰਾ ਕੰਮ ਆਨਲਾਈਨ ਹੈ ਅਤੇ ਟੈਕਸ ਵੀ ਆਨਲਾਈਨ ਹੀ ਭਰਿਆ ਜਾਵੇਗਾ। ਨਵੇਂ ਵਹੀਕਲ ਦੀ ਖਰੀਦ ਤੇ ਡੀਲਰ BH ਸੀਰੀਜ਼ ਲਈ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਭਾਰਤ ਦੇ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲਾ ਦੀ ਵੈਬਸਾਈਟ https://morth.nic.in/ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਭਾਰਤ ਦੇ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲਾ ਦੇ ਨੋਟੀਫਿਕੇਸ਼ਨ ਪੜਨ ਲਈ ਇਥੇ ਕਲਿੱਕ ਕਰੋ /
Disclaimer: All content provided on this blog is for informational purposes only.