ਦਸਵੀਂ ਪਾਸ ਬੱਚਿਆਂ ਲਈ ਟੈਕਨੀਕਲ ਕੋਰਸ
ਇੰਡੋ ਸਵਿਸ ਟਰੇਨਿੰਗ ਸੈਂਟਰ (ISTC) ਭਾਰਤ ਅਤੇ ਸਵਿੱਸ ਫਾਊਂਡੇਸ਼ਨ ਫਾਰ ਟੈਕਨੀਕਲ ਅਸਿਸਟੈਂਸ, ਸਵਿੱਟਜ਼ਰਲੈਂਡ ਦੇ ਸਹਿਯੋਗ ਨਾਲ 1963 ਵਿਚ ਸਥਾਪਿਤ ਕੀਤਾ ਗਿਆ ਸੀ। ਇਸ ਦਾ ਉਦਘਾਟਨ 18 ਦਸੰਬਰ 1963 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਕੀਤਾ ਸੀ।
ਇਹ ਸੰਸਥਾ ਬਹੁਤ ਹੀ ਉੱਚ ਦਰਜੇ ਦੀ ਟੈਕਨੀਕਲ ਸਿਖਿਆ ਲਈ ਜਾਣੀ ਜਾਂਦੀ ਹੈ। ਇਥੇ ਦਸਵੀਂ ਪਾਸ ਨੌਜਵਾਨ ਲੜਕੇ ਲੜਕੀਆਂ ਨੂੰ ਮਕੈਨੀਕਲ, ਡਾਈ & ਮੋਲਡ, ਮੈਨੂਫੈਕਚਰਿੰਗ, ਡੀਜ਼ਾਈਨ, ਇਲੈਕਟ੍ਰੋਨਿਕਸ ਅਤੇ ਇੰਡਸਟਰੀਅਲ ਔਟੋਮੇਸ਼ਨ ਆਦਿ ਦੀ ਟੈਕਨੀਕਲ ਟਰੇਨਿੰਗ ਦਿੱਤੀ ਜਾਂਦੀ ਹੈ ਜਿਸ ਦੀ ਇੰਡਸਟਰੀ ਵਿਚ ਬਹੁਤ ਮੰਗ ਹੈ।
ਕੋਰਸ:
- ਐਡਵਾਂਸਡ ਡਿਪਲੋਮਾ ਇਨ ਡਾਈ & ਮੋਲਡ ਮੇਕਿੰਗ – Advanced Diploma In Die & Mould Making – 4 Years
- ਐਡਵਾਂਸਡ ਡਿਪਲੋਮਾ ਇਨ ਮਕੇਟਰੋਨਿਕਸ & ਇੰਡਸਟਰੀਅਲ ਔਟੋਮੇਸ਼ਨ – Advanced Diploma In Mechatronics & Industrial Automation – 4 Years
- ਡਿਪਲੋਮਾ ਇਨ ਇਲੈਕਟ੍ਰੋਨਿਕਸ ਇੰਜੀਨੀਅਰਿੰਗ – Diploma in Electronics Engineering) – 3 Years
- ਡਿਪਲੋਮਾ ਇਨ ਮਕੈਨੀਕਲ ਇੰਜੀਨੀਅਰਿੰਗ (ਟੂਲ & ਡਾਈ) – Diploma in Mechanical Engineering- Tool & Die – 3 Years
ਇਹ ਸਾਰੇ ਕੋਰਸ ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜ਼ੂਕੇਸ਼ਨ (AICTE), New Delhi ਤੋਂ ਪ੍ਰਵਾਨਿਤ ਹਨ।
ਦਾਖਲਾ ਯੋਗਤਾ :
ਉਮੀਦਵਾਰ ਦੀ ਮੁਢਲੀ ਯੋਗਤਾ ਦਸਵੀਂ ਪਾਸ ਹੈ। 01 ਅਗਸਤ 2004 (1 ਅਗਸਤ 2001 SC/ST) ਨੂੰ ਜਾਂ ਇਸ ਤੋਂ ਬਾਅਦ ਜਨਮੇ ਉਮੀਦਵਾਰ ਇਸ ਦੇ ਯੋਗ ਹੋਣਗੇ।
ਚੋਣ ਵਿਧੀ :
ਇੰਡੋ ਸਵਿਸ ਟਰੇਨਿੰਗ ਸੈਂਟਰ (ISTC) ਵਿਚ ਵੱਖ ਵੱਖ ਕੋਰਸਾਂ ਵਿਚ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ (Entrance Exam ) ਲਈ ਜਾਂਦੀ ਹੈ। ਇਸ ਸਾਲ ਦਾਖਲਾ ਪ੍ਰੀਖਿਆ ਲਈ ਚੰਡੀਗੜ੍ਹ, ਨਵੀਂ ਦਿੱਲੀ, ਪਟਨਾ, ਨਾਗਪੁਰ ਅਤੇ ਚੇਨਈ ਵਿਖੇ ਪ੍ਰੀਖਿਆ ਕੇਂਦਰ ਬਣਾਏ ਜਾ ਸਕਦੇ ਹਨ।
ਕੁਲ 180 ਸੀਟਾਂ ਵਿਚੋਂ 27% OBC, 15% SC, 10% EWS ਅਤੇ 7.5% ST ਲਈ ਰਾਖਵੀਆਂ ਹਨ। ਪੂਰੇ ਵੇਰਵੇ ਜਾਣਨ ਲਈ ISTC ਦੀ ਵੈਬਸਾਈਟ ਤੋਂ ਜਾਣਕਾਰੀ ਲਈ ਜਾ ਸਕਦੀ ਹੈ।
ਦਾਖਲਾ ਪ੍ਰੀਖਿਆ ਦਾ ਸਿਲੇਬਸ:
ਇਸ ਵਿਚ ਮੈਥ, ਸਾਇੰਸ, aptitude, ਅੰਗਰੇਜ਼ੀ ਅਤੇ ਜਨਰਲ ਨਾਲਿਜ਼ ਦੇ ਸਵਾਲ ਪੁੱਛੇ ਜਾਣਗੇ। ਇਹ ਪੇਪਰ CBSE ਦੇ ਦਸਵੀਂ ਕਲਾਸ ਦੇ ਪੱਧਰ ਦਾ ਹੋਵੇਗਾ।
ਕੋਰਸ ਫੀਸ, ਹੋਸਟਲ, ਜਨਰਲ ਰੂਲਜ਼ ਅਤੇ ਹੋਰ ਜਾਣਕਾਰੀ ਲਈ Information Brochure ਲਈ ਇਸ ਲਿੰਕ ਤੇ ਕਲਿੱਕ ਕਰੋ।
ਅਪਲਾਈ ਕਰਨ ਦਾ ਤਰੀਕਾ :
ਪ੍ਰਵੇਸ਼ ਪ੍ਰੀਖਿਆ ਲਈ ਅਪਲਾਈ ਕਰਨ ਲਈ www.istc.ac.in or www.csio.res.in ਤੇ ਔਨਲਾਈਨ ਫਾਰਮ ਭਰਿਆ ਜਾ ਸਕਦਾ ਹੈ। ਪ੍ਰੀਖਿਆ ਫੀਸ 1200/-ਰੁਪਏ (GEN/OBC/EWS) ਅਤੇ 600/-ਰੁਪਏ SC/ST ਲਈ ਹੈ।
ਔਨਲਾਈਨ ਅਪਲਾਈ ਕਰਨ ਦੀ ਆਖਰੀ ਮਿਤੀ 30 ਮਈ ਹੈ।
Disclaimer: All content provided on this blog is for informational purposes only. For more information please visit official links of topic, given in this post.