ਪੰਜਾਬ ਦੇ ਲੜਕਿਆਂ ਲਈ 10ਵੀਂ ਤੋਂ ਬਾਅਦ ਫੌਜ ਵਿਚ ਅਫਸਰ ਬਣਨ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪੋਰੇਟਰੀ ਇੰਸਟੀਚਿਊਟ ਮੋਹਾਲੀ

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪੋਰੇਟਰੀ ਇੰਸਟੀਚਿਊਟ ਦੀ ਸਥਾਪਨਾ 2011 ਵਿਚ ਮੋਹਾਲੀ ਦੇ ਸੈਕਟਰ 77 ਵਿਚ ਕੀਤੀ ਗਈ ਸੀ। ਇਸ ਦਾ ਮਕਸਦ ਪੰਜਾਬ ਦੇ ਨੌਜਵਾਨਾਂ ਨੂੰ ਟਰੇਨਿੰਗ ਦੇ ਕੇ NDA ਰਾਹੀਂ  ਫ਼ੌਜ ਵਿਚ ਕਮਿਸ਼ਨਡ ਅਫਸਰ ਭਰਤੀ ਕਰਵਾਉਣਾ ਸੀ। ਇਥੇ 10ਵੀਂ ਪਾਸ ਲੜਕਿਆਂ ਨੂੰ ਐਂਟਰੈਂਸ ਟੈਸਟ ਲੈ ਕਿ ਦਾਖਲਾ ਦਿੱਤਾ ਜਾਂਦਾ ਹੈ।  ਇਸ ਟਰੇਨਿੰਗ ਲਈ  ਚੁਣੇ ਗਏ ਵਿਦਿਆਰਥੀਆਂ ਦੇ ਹੋਸਟਲ, ਖਾਣੇ, ਟਰੇਨਿੰਗ ਦਾ  ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ  ਜਾਂਦਾ ਹੈ।  
ਇਸ ਟਰੇਨਿੰਗ ਦੌਰਾਨ 2 ਸਾਲ ਵਿਚ ਵਿਦਿਆਰਥੀ 11ਵੀਂ  ਅਤੇ 12ਵੀਂ (Non-Medical) ਪੂਰੀ ਕਰਦੇ ਹਨ, ਇਸ ਦੇ  ਨਾਲ ਨਾਲ  ਉਹਨਾਂ ਨੂੰ ਮੁਕਾਬਲੇ ਦੇ ਇਮਤਿਹਾਨ NDA , CDS ਅਤੇ AFCAT , English Speaking & Communication Skills, Personality Development, Body Language, Outdoor Training, Motivational Training, Sports  ਅਤੇ Interview ਦੀ ਤਿਆਰੀ ਕਾਰਵਾਈ ਜਾਂਦੀ ਹੈ। 2 ਸਾਲ ਦੀ ਟਰੇਨਿੰਗ ਤੋਂ ਬਾਅਦ ਵਿਦਿਆਰਥੀ  ਮਾਨਸਿਕ ਅਤੇ ਸਰੀਰਿਕ ਤੌਰ ਤੇ ਫੌਜ ਵਿਚ  ਅਫਸਰ ਬਣਨ ਲਈ ਯੋਗ ਹੋ ਜਾਂਦੇ ਹਨ।
AFPIMOHALI
 
ਇਸ ਟਰੇਨਿੰਗ ਦੇ ਨਾਲ 10+1, 10+2(NM) ਦੀ ਪੜ੍ਹਾਈ ਲਈ Shemrock School(CBSE), Sector 69, Mohali ਵਿਚ ਦਾਖਲਾ ਕਰਵਾਇਆ ਜਾਂਦਾ ਹੈ ਜਿਸ ਦੀ ਫੀਸ ਲਗਪਗ 56000/- ਤਿੰਨ ਕਿਸ਼ਤਾਂ ਵਿਚ  ਉਮੀਦਵਾਰ ਨੂੰ ਆਪ ਅਦਾ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਖਾਣਾ, ਹੋਸਟਲ, ਯੂਨੀਫਾਰਮ ਅਤੇ ਸਾਰੀ ਟਰੇਨਿੰਗ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ। 
Maharaja Ranjit Singh Armed Forces Preparatory Institute AFPI
 
ਯੋਗਤਾ :
1. ਉਮੀਦਵਾਰ ਪੰਜਾਬ ਦਾ ਵਸਨੀਕ ਹੋਵੇ
2. ਜਿਸ ਸਾਲ ਦਾਖਲਾ ਲੈਣਾ ਹੈ ਉਸ ਸਾਲ 10ਵੀਂ ਪਾਸ ਕੀਤੀ ਹੋਵੇ। 11ਵੀਂ ਵਿਚ ਪੜ੍ਹ ਰਹੇ ਵਿਦਿਆਰਥੀ ਵੀ  ਦਾਖਲੇ ਲਈ ਅਪਲਾਈ ਕਰ ਸਕਦੇ ਹਨ, ਪਰ ਚੁਣੇ ਜਾਣ ‘ਤੇ ਉਹਨਾਂ ਨੂੰ ਦੁਬਾਰਾ 11ਵੀਂ ਵਿਚ ਹੀ ਦਾਖਲਾ ਲੈਣਾ ਪੈਂਦਾ ਹੈ।
3. ਉਮੀਦਵਾਰ ਦੀ ਉਮਰ 17 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਉਸ ਦਾ ਜਨਮ 02 ਜੁਲਾਈ 2007 ਅਤੇ 01 ਜਨਵਰੀ 2010 ਦੇ ਵਿਚ ਹੋਇਆ ਹੋਣਾ ਚਾਹੀਦਾ ਹੈ।
4. ਮੈਡੀਕਲ ਫਿੱਟਨੈੱਸ ਟੈਸਟ ਪਾਸ ਹੋਣਾ ਜ਼ਰੂਰੀ ਹੈ।
ਦਾਖਲੇ ਲਈ ਚੋਣ ਵਿਧੀ :
1. ਦਾਖਲੇ ਲਈ ਔਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਇਸ ਦਾ ਲਿੰਕ http://recruitment-portal.in/reccdac/Dept.aspx?id=22 ਹੈ।
ਔਨਲਾਈਨ ਅਪਲਾਈ ਕਰਨ ਦਾ ਸਮਾਂ 01 ਦਸੰਬਰ  2023 ਤੋਂ 29 ਦਸੰਬਰ  2023 ਹੈ।  ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 02 ਜਨਵਰੀ 2024 ਹੈ। 
ਦਾਖਲਾ ਪ੍ਰੀਖਿਆ ਦੀ ਫੀਸ 500/-ਰੁਪਏ ਹੈ।  
2. ਐਂਟਰੈਂਸ ਟੈਸਟ ਵਿਚ ਤਿੰਨ ਵਿਸ਼ੇ Mathematics, English & Social Studies ਸ਼ਾਮਿਲ ਹਨ ਜਿਸ ਦੇ ਅਧਾਰ ਤੇ ਮੈਰਿਟ ਬਣਾਈ ਜਾਂਦੀ ਹੈ।  ਪੁਰਾਣੇ ਟੈਸਟ ਪੇਪਰ ਵੈਬਸਾਈਟ ਤੇ ਉਪਲੱਭਦ ਹਨ।
3. ਇੰਟਰਵਿਊ ਅਤੇ Physical Fitness ਟੈਸਟ ਤੋਂ ਬਾਅਦ ਮੈਡੀਕਲ ਟੈਸਟ ਕੀਤਾ ਜਾਂਦਾ ਹੈ।
4. ਟਾਪ 48 ਉਮੀਦਵਾਰਾਂ ਦੀ ਫਾਈਨਲ ਚੋਣ ਕਰ ਲਈ  ਜਾਂਦੀ ਹੈ।
ਵਧੇਰੇ ਜਾਣਕਾਰੀ ਲਈ ਸੰਸਥਾ ਦੀ ਵੈਬਸਾਈਟ https://afpipunjab.org/ ਨੂੰ ਦੇਖੋ
 
Address :
ਮਹਾਰਾਜਾ ਰਣਜੀਤ ਸਿੰਘ  ਆਰਮਡ ਫੋਰਸਜ਼ ਪਰੈਪੇਟ੍ਰੀ ਇੰਸਟੀਚਿਊਟ, ਸੈਕਟਰ 77, ਐੱਸ ਏ ਐੱਸ ਨਗਰ, ਮੋਹਾਲੀ – 140308Contact  No. 0172-2219707Mob.9041006305afpi_mohali@yahoo.in
www.afpipunjab.org

Leave a Comment

Your email address will not be published. Required fields are marked *