Mai Bhago Armed Forces Preparatory Institute For Girls
12ਵੀਂ ਪਾਸ ਲੜਕੀਆਂ ਲਈ :
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪੋਰੇਟਰੀ ਇੰਸਟੀਚਿਊਟ ਫਾਰ ਗਰਲਜ਼ ਦੀ ਸਥਾਪਨਾ 2015 ਵਿਚ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਲੜਕੀਆਂ ਲਈ ਕੀਤੀ ਸੀ। ਇਹ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਸਥਿਤ ਹੈ। ਇਥੇ 12ਵੀਂ ਪਾਸ ਲੜਕੀਆਂ ਨੂੰ ਭਾਰਤੀ ਫੌਜ ਵਿਚ ਅਫਸਰ ਵਜੋਂ ਆਪਣਾ ਕੈਰੀਅਰ ਸ਼ੁਰੂ ਕਰਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਇਸ ਟਰੇਨਿੰਗ ਲਈ ਚੁਣੀਆਂ ਗਈਆਂ ਲੜਕੀਆਂ ਦੇ ਹੋਸਟਲ, ਖਾਣੇ, ਟਰੇਨਿੰਗ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ।
ਇਸ ਟਰੇਨਿੰਗ ਦਾ ਟੀਚਾ ਲੜਕੀਆਂ ਨੂੰ ਮਾਨਸਿਕ ਅਤੇ ਸਰੀਰਿਕ ਤੌਰ ਤੇ ਫੌਜ ਵਿਚ ਅਫਸਰ ਬਣਨ ਲਈ ਤਿਆਰ ਕੀਤਾ ਜਾਂਦਾ ਹੈ। ਇਸ ਦੇ ਨਾਲ ਉਹਨਾਂ ਨੂੰ ਮੁਕਾਬਲੇ ਦੇ ਇਮਤਿਹਾਨ CDSE ਅਤੇ AFCAT , English Speaking & Communication Skills, Personality Development, Outdoor Training, Motivational Training ਅਤੇ SSB Interview ਦੀ ਤਿਆਰੀ ਕਾਰਵਾਈ ਜਾਂਦੀ ਹੈ।
ਇਸ ਟਰੇਨਿੰਗ ਦੇ ਨਾਲ BA/B.Sc.(NM)/B.Com ਦੀ ਡਿਗਰੀ ਲਈ MCM DAV College for Women, Sec.36A, ਚੰਡੀਗੜ੍ਹ ਵਿਚ ਦਾਖਲਾ ਕਰਵਾਇਆ ਜਾਂਦਾ ਹੈ ਜਿਸ ਦੀ ਫੀਸ ਉਮੀਦਵਾਰ ਨੂੰ ਆਪ ਅਦਾ ਕਰਨੀ ਪੈਂਦੀ ਹੈ।
ਯੋਗਤਾ :
1. ਉਮੀਦਵਾਰ ਪੰਜਾਬ ਦਾ ਵਸਨੀਕ ਹੋਵੇ
2. ਜਿਸ ਸਾਲ ਦਾਖਲਾ ਲੈਣਾ ਹੈ ਉਸ ਸਾਲ 12ਵੀਂ ਪਾਸ ਕੀਤੀ ਹੋਵੇ।
3. ਉਮੀਦਵਾਰ ਲੜਕੀ ਦੀ ਉਮਰ 16 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ
4. ਘੱਟ ਤੋਂ ਘੱਟ ਕੱਦ 153 ਸੈਂਟੀਮੀਟਰ ਅਤੇ ਭਾਰ 40.5 ਤੋਂ 42 ਕਿਲੋਗ੍ਰਾਮ ਹੋਣਾ ਚਾਹੀਦਾ ਹੈ।
5. ਮੈਡੀਕਲ ਫਿੱਟਨੈੱਸ ਟੈਸਟ ਪਾਸ ਹੋਣਾ ਜ਼ਰੂਰੀ ਹੈ।
ਦਾਖਲੇ ਲਈ ਚੋਣ ਵਿਧੀ :
1. ਦਾਖਲੇ ਲਈ ਔਨਲਾਈਨ ਅਪਲਾਈ ਕਰਨਾ ਪੈਂਦਾ ਹੈ ਇਸ ਦਾ ਲਿੰਕ http://recruitment-portal.in/MBAFPI2023_Mar/ ਹੈ।
ਔਨਲਾਈਨ ਅਪਲਾਈ ਕਰਨ ਦਾ ਸਮਾਂ 06 ਮਾਰਚ 2023 ਤੋਂ 08 ਮਈ 2023 ਹੈ। ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 08 ਮਈ 2023 ਹੈ।
ਦਾਖਲਾ ਪ੍ਰੀਖਿਆ ਦੀ ਫੀਸ 750/-ਰੁਪਏ ਹੈ।
2. General English & General Awareness ਦਾ ਐਂਟਰੈਂਸ ਟੈਸਟ ਲੈ ਕੇ ਮੈਰਿਟ ਬਣਾਈ ਜਾਂਦੀ ਹੈ। ਪੁਰਾਣੇ ਟੈਸਟ ਪੇਪਰ ਵੈਬਸਾਈਟ ਤੇ ਉਪਲੱਭਦ ਹਨ।
3. ਇੰਟਰਵਿਊ ਅਤੇ Physical Fitness ਟੈਸਟ ਤੋਂ ਬਾਅਦ ਮੈਡੀਕਲ ਟੈਸਟ ਕੀਤਾ ਜਾਂਦਾ ਹੈ।
4. ਟਾਪ 25 ਉਮੀਦਵਾਰਾਂ ਦੀ ਫਾਈਨਲ ਚੋਣ ਕਰ ਲਈ ਜਾਂਦੀ ਹੈ।
ਵਧੇਰੇ ਜਾਣਕਾਰੀ ਲਈ ਸੰਸਥਾ ਦੀ ਵੈਬਸਾਈਟ https://mbafpigirls.in/ ਨੂੰ ਦੇਖੋ।
10ਵੀਂ ਪਾਸ ਲੜਕੀਆਂ ਲਈ :
ਇਸ ਸਾਲ 10ਵੀਂ ਪਾਸ ਕਰਨ ਵਾਲੀਆਂ ਲੜਕੀਆਂ ਲਈ ਵੀ NDA ਟੈਸਟ ਦੀ ਤਿਆਰੀ ਲਈ ਬੈਚ ਸ਼ੁਰੂ ਕੀਤਾ ਜਾ ਰਿਹਾ ਹੈ।
- ਯੋਗਤਾ : ਉਮੀਦਵਾਰ ਪੰਜਾਬ ਡੋਮੀਸਾਇਲ ਹੋਣਾ ਚਾਹੀਦਾ ਹੈ।
ਸਾਲ 2023 ਵਿਚ ਦਸਵੀਂ ਪਾਸ ਕੀਤੀ ਹੋਵੇ। - ਕੁਲ ਸੀਟਾਂ : 10
- ਔਨਲਾਈਨ ਅਪਲਾਈ ਕਰਨ ਦਾ ਸਮਾਂ : 02 ਮਈ 2023 ਤੋਂ 28 ਮਈ 2023
- ਫੀਸ : 500/-ਰੁਪਏ
ਹੋਰ ਸ਼ਰਤਾਂ ਅਤੇ ਔਨਲਾਈਨ ਅਪਲਾਈ ਕਾਰਨ ਲਈ ਇਸ ਲਿੰਕ ਤੇ ਕਲਿੱਕ ਕਰੋ http://www.recruitment-portal.in/MBAFPI_NDA2023/
Address :
ਮਾਈ ਭਾਗੋ ਆਰਮਡ ਫੋਰਸਜ਼ ਪਰੈਪੇਟ੍ਰੀ ਇੰਸਟੀਚਿਊਟ ਫਾਰ ਗਰਲਜ਼, ਸੈਕਟਰ 66, ਐੱਸ ਏ ਐੱਸ ਨਗਰ, ਮੋਹਾਲੀ – 160062
Contact No. 0172-2233105
maibhagoafpi@yahoo.in
Good initiative
Very good