ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਬੀ ਐੱਸ ਸੀ (ਆਨਰਜ਼) ਅਤੇ ਬੀ ਫਾਰਮਾ ਵਿਚ ਦਾਖਲਾ ਪ੍ਰੀਕਿਰਿਆ ਬਾਰੇ ਪੂਰੀ ਜਾਣਕਾਰੀ

ਕੀ  ਤੁਸੀਂ ਵੀ ਸਾਇੰਸ ਜਾਂ  ਫਾਰਮੇਸੀ ਦੇ ਖੇਤਰ ਵਿਚ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ? ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ B.Sc.(Honours) & B.Pharma (4 years programe as per NEP-2020 ) ਵਿਚ ਦਾਖਲੇ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹਨਾਂ ਕੋਰਸਾਂ ਵਿਚ ਦਾਖਲਾ ਸਾਂਝੀ ਪ੍ਰਵੇਸ਼ ਪ੍ਰੀਖਿਆ (Common Entrance Test-Undergraduate (CET-UG) ਰਾਹੀਂ  ਕੀਤਾ ਜਾਂਦਾ ਹੈ।  

ਯੋਗਤਾ:-

ਜਿਹੜੇ ਵਿਦਿਆਰਥੀਆਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ  10+2 ਪ੍ਰੀਖਿਆ ਪਾਸ ਕੀਤੀ ਹੈ ਜਾਂ ਜੋ ਇਸ ਸਾਲ ਅਪੀਅਰ ਹੋਏ ਹਨ, ਉਹ CET (UG ) ਟੈਸਟ ਦੇ ਸਕਦੇ ਹਨ।  ਜਿਹਨਾਂ ਦੀ ਮਾਰਚ/2024 ਵਿਚ ਕੰਪਾਰਟਮੈਂਟ ਹੈ ਉਹ ਇਹ ਟੈਸਟ ਲਈ ਅਯੋਗ ਹੋਣਗੇ।

B.Sc.(Honours) (4 Years Programme as per NEP-2020) & B.Pharmacy

ਪੰਜਾਬ ਯੂਨੀਵਰਸਿਟੀ ਸਾਇੰਸ ਵਿਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਨੂੰ Botany, Zoology, Anthropology, Chemistry, Geology, Physics, Physics(Specialization in Electronics), Biochemistry, Microbiology, Biotechnology, Biophysics, Mathematics, Mathematics & Computing ਸਾਇੰਸ ਦੇ ਵੱਖ ਵੱਖ ਖੇਤਰਾਂ ਵਿਚ ਬੀ ਐੱਸ ਆਨਰਜ਼ ਕਰਨ ਦਾ  ਮੌਕਾ ਪ੍ਰਦਾਨ ਕਰਦੀ ਹੈ। 

ਇਸ ਦੇ ਨਾਲ ਬੀ ਫਾਰਮੇਸੀ ਵਿਚ ਦਾਖਲਾ ਵੀ ਉਪਰੋਕਤ CET (UG) ਟੈਸਟ ਰਾਹੀਂ ਹੀ ਮਿਲਦਾ ਹੈ। 

ਦਾਖਲਾ ਪ੍ਰੀਕਿਰਿਆ ਅਤੇ ਮਹੱਤਵਪੂਰਨ ਤਾਰੀਖਾਂ (Admission Process & Important Dates )

CET (UG) ਟੈਸਟ ਲਈ http://cetug.puchd.ac.in ਤੇ ਅਪਲਾਈ ਕੀਤਾ ਜਾ ਸਕਦਾ ਹੈ।  ਇਸ ਲਿੰਕ ਤੇ ਜਾ ਕੇ ਪ੍ਰਾਸਪੈਕਟਸ ਅਤੇ ਹੋਰ ਹਦਾਇਤਾਂ ਪੜੀਆਂ ਜਾ ਸਕਦੀਆਂ ਹਨ।  

ਟੈਸਟ ਦਾ ਰਿਜ਼ਲਟ http://results.puchd.ac.in ਤੇ ਦੇਖਿਆ ਜਾ ਸਕਦਾ ਹੈ।  

 

 

ਟੈਸਟ ਬਾਰੇ ਹੋਰ ਜਾਣਕਾਰੀ

CETUG Important Dates

CET (UG) ਟੈਸਟ ਤੋਂ ਬਾਅਦ ਕੋਰਸ ਵਿਚ ਦਾਖਲੇ ਦੀ ਮਿਤੀ, ਸਪੋਰਟਸ ਕੈਟਾਗਰੀ ਦੇ ਟ੍ਰਾਇਲਾਂ, ਮੈਰਿਟ ਲਿਸਟ  ਬਾਰੇ  ਬਾਅਦ ਵਿਚ ਦੱਸਿਆ ਜਾਏਗਾ।  

ਇਸ ਬਾਰੇ ਵਧੇਰੇ ਜਾਣਕਾਰੀ ਲਈ http://cetug.puchd.ac.in ਵੈਬਸਾਈਟ ਚੈੱਕ ਕਰਦੇ ਰਹੋ। 

ਕੋਰਸ ਵਿਚ ਸੀਟਾਂ ਦੀ ਗਿਣਤੀ

ਬੀ ਐੱਸ (ਆਨਰਜ਼ ) ਅਤੇ ਬੀ ਫਾਰਮੇਸੀ ਵਿਚ 450 ਤੋਂ ਵੱਧ  ਸੀਟਾਂ ਹਨ ਜਿਸ ਵਿਚ NRI ਅਤੇ Foreign Nationals ਦੀਆਂ ਸੀਟਾਂ ਵੀ ਹਨ। ਸੀਟਾਂ ਦੀ ਪੂਰੀ ਜਾਣਕਾਰੀ ਅਤੇ ਮੈਰਿਟ ਪ੍ਰੀਕਿਰਿਆ ਲਈ  http://cetup.puchd.ac.in ਤੋਂ ਪ੍ਰਾਸਪੈਕਟਸ ਡਾਊਨਲੋਡ ਕਰਕੇ ਦੇਖਿਆ ਜਾ ਸਕਦਾ।  

ਦਾਖਲਾ ਪ੍ਰੀਖਿਆ ਪੇਪਰ ਪੈਟਰਨ 

CET (UG) ਟੈਸਟ ਫੀਸ

  • General Category (PCB/PCM/M) Rs.2520/-
  • SC/ST/P/WD Category(PCB/PCM/M) Rs.1260/-
  • Additional Paper (Biology/Math) Rs.500/-

ਕੋਰਸ ਫੀਸ

  1. ਬੀ ਐੱਸ (ਆਨਰਜ਼) Botany, Zoology, Anthropology, Chemistry, Geology, Physics,  Biochemistry, Microbiology,  Biophysics ਦੇ ਪਹਿਲੇ ਸਾਲ ਲਈ ਪਹਿਲੀ ਕਿਸ਼ਤ  12895/-  ਅਤੇ ਦੂਜੀ ਕਿਸ਼ਤ 2350/-ਰੁਪਏ ਹੈ। 
  2. Mathematics ਦੇ ਪਹਿਲੇ ਸਾਲ ਲਈ ਪਹਿਲੀ ਕਿਸ਼ਤ  11560/-  ਅਤੇ ਦੂਜੀ ਕਿਸ਼ਤ 2315/-ਰੁਪਏ ਹੈ। 
  3. Biotechnology ਦੇ ਪਹਿਲੇ ਸਾਲ ਲਈ ਪਹਿਲੀ ਕਿਸ਼ਤ  21030/-  ਅਤੇ ਦੂਜੀ ਕਿਸ਼ਤ 2545/-ਰੁਪਏ ਹੈ। 
  4. Physics(Specialization in Electronics) ਦੇ ਪਹਿਲੇ ਸਾਲ ਲਈ ਪਹਿਲੀ ਕਿਸ਼ਤ  54035/-  ਅਤੇ ਦੂਜੀ ਕਿਸ਼ਤ 22700/-ਰੁਪਏ ਹੈ। 
  5. B.Pharma ਦੇ ਪਹਿਲੇ ਸਾਲ ਲਈ ਪਹਿਲੀ ਕਿਸ਼ਤ  16430/-  ਅਤੇ ਦੂਜੀ ਕਿਸ਼ਤ 3815/-ਰੁਪਏ ਹੈ। 
  6. ਇਸ ਤੋਂ ਇਲਾਵਾ ਸਮੈਸਟਰ ਵਾਈਜ਼ Exam ਫੀਸ ਵੀ ਹੈ।  
ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਕੰਮੈਂਟ ਬਾਕਸ ਵਿਚ ਆਪਣਾ ਸਵਾਲ ਪੁੱਛ ਸਕਦੇ ਹੋ। ਅਸੀਂ ਜਲਦੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

Last date of online application : 25 Apr.2024

Contact:

Assistant Registrar (C.E.T.): +91 172 253 4829
Main Enquiry Office: +91 172 253 4818, +91 172 253 4819, +91 172 253 4866

Disclaimer: All content provided on this blog is for informational purposes only. For more information please visit official links of topic, given in this post.

Leave a Comment

Your email address will not be published. Required fields are marked *