10ਵੀਂ ਤੋਂ ਬਾਅਦ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਲੈਣ ਬਾਰੇ ਜਾਣਕਾਰੀ

Features of Meritorious Schools & Entrance Examination
ਮੈਰੀਟੋਰੀਅਸ ਸਕੂਲਾਂ ਦੀਆਂ ਵਿਸ਼ੇਸ਼ਤਾਵਾਂ

1. ਇਹ ਸਕੂਲ ਰਿਹਾਇਸ਼ੀ  ਸਕੂਲ ਹਨ, ਇਹਨਾਂ ਸਕੂਲਾਂ ਵਿਚ ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਸਟਰੀਮ ਸਫਲਤਾ ਪੂਰਵਕ ਚੱਲ ਰਹੇ ਹਨ।

2.ਬੱਚਿਆਂ ਨੂੰ ਖਾਣੇ ਸਮੇਤ ਬਹੁਤ ਅੱਛੀ ਹੋਸਟਲ ਸੁਵਿਧਾ ਦਿੱਤੀ ਜਾਂਦੀ ਹੈ, ਜੋ ਕਿ ਬਿਲਕੁਲ ਮੁਫਤ ਹੈ।

3.ਬੱਚਿਆਂ ਨੂੰ ਇਹਨਾ ਸਕੂਲਾਂ ਵਿੱਚ ਕੋਚਿੰਗ ਵੀ ਮੁਫਤ ਦਿੱਤੀ ਜਾਂਦੀ ਹੈ।

4.ਬੱਚਿਆਂ ਨੂੰ ਬਾਰਵੀਂ ਤੋਂ ਬਾਅਦ ਦੀਆਂ ਦਾਖਲਾ ਪ੍ਰੀਖਿਆਵਾ ਲਈ ਟੈਸਟਾਂ ਦੀ ਦਾਖਲਾ ਫੀਸ ਵੀ ਸਰਕਾਰ ਵੱਲੋਂ ਅਦਾ ਕੀਤੀ ਜਾਂਦੀ ਹੈ।

5. ਇਹਨਾਂ ਸਕੂਲਾਂ ਦੇ ਬੱਚਿਆਂ ਲਈ ਗਰਾਊਂਡ ਸੁਵਿਧਾ ਦੇ ਨਾਲ ਨਾਲ ਸਰੀਰਿਕ ਸਿੱਖਿਆ ਵਿਭਾਗ ਦੇ ਮਿਹਨਤੀ ਸਟਾਫ ਦੇ ਉੱਦਮ ਨਾਲ ਖੇਡਾਂ ਵਿੱਚ ਵੀ ਬੱਚੇ ਪੰਜਾਬ ਪੱਧਰ ਤੱਕ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ।

6.ਇਹਨਾਂ ਸਕੂਲਾਂ ਵਿਚਲਾ ਸਾਰਾ ਸਟਾਫ, M.Sc. B.Ed, UGC ਨੈਟ ਪਾਸ, M.Phil ਅਤੇ ਕੁਝ ਸਟਾਫ Ph.D ਤੱਕ ਦੀ ਉੱਚ ਯੋਗਤਾ ਰੱਖਦਾ ਹੈ।

8. ਇਹ ਸਕੂਲ ਅੰਗਰੇਜੀ ਮਾਧਿਆਮ ਦੀ ਪੜ੍ਹਾਈ ਦੇ ਨਾਲ ਨਾਲ ਪੰਜਾਬ, ਪੰਜਾਬੀ, ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰਿਕ ਗਤੀਵਿਧੀਆਂ ਦਾ ਆਯੋਜਨ ਕਰਦੇ ਰਹਿੰਦੇ ਹਨ।

9. ਇਹਨਾ ਸਕੂਲਾਂ ਦੇ ਵਿਦਿਆਰਥੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਸਾਇੰਸ ਨਾਲ ਸਬੰਧਿਤ ਵਰਕਸ਼ਾਪਾਂ ਵਿੱਚ ਸਮੇਂ ਸਮੇਂ ਤੇ ਹਿੱਸਾ ਲੈਂਦੇ ਰਹਿੰਦੇ ਹਨ।

10.ਸਾਰੇ ਕਲਾਸ ਰੂਮ, ਲੈਬਸ ਵੀ ਸਮਾਰਟ ਕਲਾਸ ਰੂਮ ਵਿੱਚ ਤਬਦੀਲ ਕੀਤੇ ਗਏ ਹਨ। ਸਕੂਲ ਦੀ ਲਾਇਬ੍ਰੇਰੀ ਵਿੱਚ ਬੱਚਿਆਂ ਲਈ ਸਿਲੇਬਸ ਦੀਆਂ ਕਿਤਾਬਾਂ ਤੋ ਇਲਾਵਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਿਤ ਮੈਗਜੀਨ ਤੇ ਕਿਤਾਬਾਂ ਵੀ ਉਪਲੱਬਧ ਹਨ।

11.ਵਿਦਿਆਰਥੀਆਂ ਲਈ ਸਮੇਂ ਸਮੇਂ ਤੇ ਵਿਦਿਅਕ ਟੂਰ ਵੀ ਆਯੋਜਿਤ ਕੀਤੇ ਜਾਂਦੇ ਹਨ।

ਕਿਹੜੇ ਵਿਦਿਆਰਥੀ ਦਾਖਲਾ ਲੈਣ ਲਈ ਪ੍ਰੀਖਿਆ ਦੇ ਸਕਦੇ ਹਨ ?

1. ਜੋ ਵਿਦਿਆਰਥੀ ਸਰਕਾਰੀ ਸਕੂਲਾਂ ਚੋਂ 10ਵੀਂ ਕਲਾਸ ਦੇ ਇਸ ਸਾਲ ਪੇਪਰ ਦੇ ਰਹੇ ਹਨ ਉਹ ਇਹਨਾਂ ਸਕੂਲਾਂ ਲਈ ਹੋ ਰਹੀ ਦਾਖਲਾ ਪ੍ਰੀਖਿਆ ਚ ਹਿੱਸਾ ਲੈ ਸਕਦੇ  ਹਨ ।  

2. ਦਸਮੇਸ਼ ਸਕੂਲ ਬਾਦਲ, ਦਸਮੇਸ਼ ਸਕੂਲ ਤਲਵੰਡੀ ਸਾਬੋ ਤੇ ਦਸਮੇਸ਼ ਸਕੂਲ ਕੋਟਲਾ ਕਲਾਂ ਅੰਮ੍ਰਿਤਸਰ, ਆਦਰਸ਼ ਮਾਡਲ ਸਕੂਲ SSA RMSA ਪੀ ਪੀ ਮੋਡ ਸਕੂਲ , ਉਪਰੋਕਤ ਸਕੂਲਾਂ ਦੇ ਬੱਚੇ ਵੀ ਜੋ ਇਸ ਸਾਲ 10ਵੀਂ  ਕਲਾਸ ਦੀ ਪ੍ਰੀਖਿਆ ਦੇ ਰਹੇ ਹਨ ਇਹ ਦਾਖਲਾ ਟੈਸਟ ਦੇ ਸਕਦੇ ਹਨ।

3. ਇਸ ਵਾਰ ਪੰਜਾਬ ਸਰਕਾਰ ਨੇ ਪਹਿਲੀ ਵਾਰ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਤੇ ਪ੍ਰਾਈਵੇਟ ਸਕੂਲਾਂ ਦੇ ਉਹਨਾਂ ਬੱਚਿਆਂ ਨੂੰ ਵੀ ਮੌਕਾ ਦਿੱਤਾ ਹੈ ਜਿਨਾ ਦੇ ਮਾਪਿਆਂ ਦੇ ਆਟਾ ਦਾਲ ਸਕੀਮ ਤਹਿਤ ਸਮਾਰਟ ਕਾਰਡ ਬਣੇ ਹੋਏ ਹਨ ਸ਼ਰਤ ਇਹ ਹੈ ਕਿ ਇਹ ਸਕੂਲ PSEB ਨਾਲ ਐਫੀਲੀਏਟਡ  ਹੋਣ । ਇਹਨਾਂ ਵਿਦਿਆਰਥੀਆਂ ਲਈ ਸਰਕਾਰ ਵੱਲੋਂ 10 ਪ੍ਰਤੀਸ਼ਤ ਸੀਟਾਂ ਰਾਖਵੀਆਂ ਹਨ ।

4. ਉਪਰੋਕਤ ਦਰਸਾਏ ਸਕੂਲਾਂ ਦੇ ਵਿਦਿਆਰਥੀਆਂ ਦੇ 10ਵੀਂ ਕਲਾਸ ਵਿੱਚੋਂ ਜਰਨਲ ਵਰਗ  ਦੇ 70% ਹੋਣ ਅਤੇ SC/ST 65% ਹੋਣ।

ਦਾਖਲਾ ਪ੍ਰੀਖਿਆ (Entrance Examination)

ਦਸਵੀੰ ਕਲਾਸ ਦੀ ਅੰਗਰੇਜੀ   :    30 ਸਵਾਲ(1-1 ਅੰਕ ਦੇ)

ਦਸਵੀੰ ਕਲਾਸ ਦੀ ਸਾਇੰਸ    :    35 ਸਵਾਲ(1-1 ਅੰਕ ਦੇ)

ਦਸਵੀੰ ਕਲਾਸ  ਦਾ ਹਿਸਾਬ   :    35 ਸਵਾਲ(1-1 ਅੰਕ ਦੇ)

ਕੁਲ 100 ਅੰਕਾਂ ਦਾ ਪੇਪਰ ਹੋਵੇਗਾ , 33 ਪ੍ਰਤੀਸ਼ਤ ਅੰਕ ਹਰੇਕ ਭਾਗ ਚੋਂ ਜਰੂਰੀ ਹਨ ਤੇ ਕੁੱਲ 50 ਪ੍ਰਤੀਸ਼ਤ ਅੰਕ ਜਰੂਰੀ ਹਨ। ਪੇਪਰ ਦਾ ਸਮਾਂ ਦੋ ਘੰਟੇ ਹੋਵੇਗਾ।

Meritorious School Entrance Exam

ਦਾਖਲਾ ਪ੍ਰੀਖਿਆ ਦੀ ਤਿਆਰੀ ਲਈ IJR ਗਰੁੱਪ ਨੇ ਇਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ। ਇਹ ਕਿਤਾਬ ਪ੍ਰਾਪਤ ਕਰਨ ਲਈ ਹੇਠ ਲਿਖੇ ਪਤੇ ਤੇ ਸੰਪਰਕ ਕੀਤਾ ਜਾ ਸਕਦਾ ਹੈ :
(1) Deepak Book Distributors
Near Adda Tanda Chowk Jalandhar City
Pin 144008 Punjab
Phone:0181-2222131
(2) Arora Brothers (Arora Book Depot), Court Road Moga-142001
Ph-01636-501309

ਦਾਖਲਾ ਪਰਿਕਿਰਿਆ (Admission Process)

ਵਿਦਿਆਰਥੀ ਨੂੰ ਸਭ ਤੋ ਪਹਿਲਾਂ www.meritoriousschools.comਵੈੱਬਸਾਈਟ ਤੇ ਜਾ ਕੇ ਨਿਰਧਾਰਿਤ ਮਿਤੀ ਤੋ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਾਉਣੀ ਪਵੇਗੀ। ਫਿਰ ਪ੍ਰੀਖਿਆ ਦੇਣ ਲਈ ਇਸ ਵੈੱਬਸਾਈਟ ਤੋਂ  ਰੋਲ ਨੰਬਰ ਡਾਊਨਲੋਡ ਕਰਨਾ ਪਵੇਗਾ। ਪ੍ਰੀਖਿਆ ਦੇਣ ਤੋਂ ਬਾਅਦ ਇਸ ਵੈੱਬਸਾਈਟ ਤੇ ਨਤੀਜਾ ਘੋਸ਼ਿਤ ਹੋਵੇਗਾ।ਪ੍ਰੀਖਿਆ ਵਿੱਚੋ ਪਾਸ ਹੋਣ ਤੇ ਵਿਦਿਆਰਥੀ ਨੂੰ ਕਾਊਂਸਲਿੰਗ ਲਈ ਬੁਲਾਇਆ ਜਾਵੇਗਾ। ਕਾਊਂਸਲਿੰਗ ਵਿੱਚ ਵਿਦਿਆਰਥੀ ਮੈਰਿਟ ਦੇ ਅਨੁਸਾਰ ਕੋਈ ਵੀ ਸਕੂਲ ਅਤੇ ਵਿਸ਼ਾ ਗਰੁੱਪ (ਨਾਨ ਮੈਡੀਕਲ, ਮੈਡੀਕਲ ਜਾਂ ਕਾਮਰਸ) ਚੁਣ ਸਕਦਾ ਹੈ। ਵਿਦਿਆਰਥੀ ਨੂੰ ਸਮੇਂ ਸਮੇਂ ਨਵੀ ਅਪਡੇਸ਼ਨ ਲਈੇ ਇਸ ਵੈੱਬਸਾਈਟ ਨੂੰ ਦੇਖਦੇ ਰਹਿਣਾ ਚਾਹੀਦਾ ਹੈ।

ਬਿਨੈ ਕਰਨ ਲਈ ਜਾਂ ਵਧੇਰੇ ਜਾਣਕਾਰੀ ਲਈ ਇਹਨਾਂ ਵੈੱਬਸਾਈਟ ਨੂੰ ਦੇਖਿਆ ਜਾਵੇ:
(1) www.ssapunjab.org
(2) www.meritoriousschools.com

ਮੈਰੀਟੋਰੀਅਸ ਸਕੂਲ ਅਮ੍ਰਿਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਵਿਚ ਸੀਟਾਂ ਦੀ ਵੰਡ (ਪ੍ਰਤੀ ਸਕੂਲ) ਹੇਠ ਲਿਖੇ ਅਨੁਸਾਰ ਹੋਵੇਗੀ:

ਮੈਰੀਟੋਰੀਅਸ ਸਕੂਲ ਫਿਰੋਜਪੁਰ, ਗੁਰਦਾਸਪੁਰ ਅਤੇ ਸੰਗਰੂਰ ਵਿਚ ਸੀਟਾਂ ਦੀ ਵੰਡ (ਪ੍ਰਤੀ ਸਕੂਲ) ਹੇਠ ਲਿਖੇ ਅਨੁਸਾਰ ਹੋਵੇਗੀ :

ਮੈਰੀਟੋਰੀਅਸ ਸਕੂਲ ਤਲਵਾੜਾ (ਹੁਸ਼ਿਆਰਪੁਰ) ਵਿਚ ਸੀਟਾਂ ਦੀ ਵੰਡ ਹੇਠ ਲਿਖੇ ਅਨੁਸਾਰ ਹੋਵੇਗੀ :

School Name And Address
  1. Amritsar -Sr. Sec. Residential Meritorious School, Amritsar, Atari Road, Backside Guru Nanak Dev University, Landmark. Dera Baba Darshan Singh Ji Kulli Wale, Village Ghanupur Kala, Amritsar – 143105
  2. Bathinda Sec. Residential Meritorious School, Bathinda, Opp. Vardman Choki, Badal Road, Near Giani Jail Singh, Technical University, Bathinda – 151001
  3. Gurdaspur Sr. Sec. Residential Meritorious School, Batala By Pass, Gurdaspur. Pin Code – 143531
  4. Ferozepur Meritorious School, Hakumat Singh Wala, Distt. Ferozepur, Block Ghall Khurd, Pincode – 142052
  5. Jalandhar Sr. Sec. Residential Meritorious School, Kapurthala Road, Near Sports College, Jalandhar – 144002
  6. Ludhiana Sr. Sec. Residential Meritorious School, Ludhiana. Near Rose Garden, Ludhiana – 141001
  7. Mohali Sr. Sec. Residential Meritorious School, Sector-70, SAS Nagar (Mohali) – 160055
  8. Patiala Sr. Sec. Residential Meritorious School, Sadhu Bela Road, Punjabi University, Patiala – 147002
  9. Sangrur Sr. Sec. Residential Meritorious School, Ghabdan, Kothi Near P.G.I., Patiala Road, Sangrur. Pin Code – 148001
  10. Talwara Meritorious School Talwara, Opp. Rock Garden, Adjoining C-Pyte, Talwara, Distt- Hoshiarpur
contact, visit, letter-2860030.jpg

Leave a Comment

Your email address will not be published. Required fields are marked *