ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ Five Year UG-PG(ਆਨਰਜ਼) ਕੋਰਸਾਂ ਵਿਚ ਦਾਖਲੇ ਬਾਰੇ ਜਾਣਕਾਰੀ

ਇਸ ਤੋਂ ਪਹਿਲੀ ਪੋਸਟ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਸਾਇੰਸ ਅਤੇ ਫਾਰਮੇਸੀ ਕੋਰਸਾਂ  B.Sc.(Honours) & B.Pharma (4 years programe as per NEP-2020 ) ਵਿਚ ਦਾਖਲੇ ਬਾਰੇ ਜਾਣਕਾਰੀ ਦਿੱਤੀ ਗਈ ਸੀ  ਇਹਨਾਂ ਕੋਰਸਾਂ ਵਿਚ ਦਾਖਲਾ ਸਾਂਝੀ ਪ੍ਰਵੇਸ਼ ਪ੍ਰੀਖਿਆ (Common Entrance Test-Undergraduate (CET-UG) ਰਾਹੀਂ  ਕੀਤਾ ਜਾਂਦਾ ਹੈ।  

ਜੇਕਰ ਕੋਈ ਵਿਦਿਆਰਥੀ CET-UG ਟੈਸਟ ਨਾ ਦੇਣ ਕਾਰਨ PU ਵਿੱਚ ਦਾਖ਼ਲਾ ਲੈਣ ਤੋਂ ਰਹਿ ਗਿਆ ਹੈ ਉਹਨਾਂ ਲਈ ਬਿਨ੍ਹਾਂ ਕਿਸੇ ਟੈਸਟ ਤੋਂ ਮੈਰਿਟ ਅਧਾਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦਾਖ਼ਲਾ ਲਿਆ ਜਾ ਸਕਦਾ ਹੈ।  ਇਹ ਕੋਰਸ UG-PG 5 Year Programme (B.A-M.A./B.Sc.-M.Sc) ਹਨ। 

ਯੋਗਤਾ:-

ਵਿਦਿਆਰਥੀਆਂ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ  10+2 ਪ੍ਰੀਖਿਆ ਸੰਬੰਧਿਤ ਵਿਸ਼ਿਆਂ ਨਾਲ  ਪਾਸ ਕੀਤੀ ਹੋਵੇ ਜਿਸ ਕੋਰਸ ਵਿਚ ਦਾਖਲਾ ਲੈਣਾ ਹੈ।  ਇਸ ਬਾਰੇ ਹੋਰ ਜਾਣਕਾਰੀ ਲਈ ਯੂਨੀਵਰਸਿਟੀ ਦੇ ਇਸ ਲਿੰਕ Click here ਨੂੰ ਖੋਲ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। 

Five Year UG-PG Programme (Honours with Research) in:
  • Economics
  • Anthropological Linguistics & Punjabi Language
  • Philosophy
  • Chemistry
  • Physics
  • Biotechnology
  • Botany
  • Human Genetis
  • Zoology
  • Mathematics
  • Mathematics & Computing 
  • Computer Science, Statistics, Mathematics
  • Geography
  • History
  • Political Science
  • Psychology
  • Public Administration
  • English
  • Punjabi
  • Hindi
  • Sanskrit
  • Urdu
  • Persian
  • Filmmaking
  • Music
  • Dance
  • Fine Arts
  • Gurmat Sangeet 
ਦਾਖਲਾ ਪ੍ਰੀਕਿਰਿਆ ਅਤੇ ਮਹੱਤਵਪੂਰਨ ਤਾਰੀਖਾਂ (Admission Process & Important Dates )
  • ਉਪਰੋਕਤ ਕੋਰਸਾਂ ਵਿਚ ਦਾਖਲਾ ਮੈਰਿਟ ਦੇ ਆਧਾਰ ਤੇ ਕੀਤਾ ਜਾਵੇਗਾ।
  • ਬਿਨ੍ਹਾਂ  ਲੇਟ ਫੀਸ Ragistration ਕਰਨ ਦੀ ਆਖਰੀ ਮਿਤੀ 23.05.2025 ਹੈ।  2000/-ਰੁਪਏ ਲੇਟ ਫੀਸ ਨਾਲ ਕਾਊਂਸਲਿੰਗ ਦੀ ਮਿਤੀ ਤਕ registration ਕਾਰਵਾਈ ਜਾ ਸਕਦੀ ਹੈ। 
  • ਕਾਊਂਸਲਿੰਗ ਦੀ ਮਿਤੀ 05-06-25 ਅਤੇ 06-06-25 ਹੈ। 
  • Online Application processing ਫੀਸ 1000/- ਹੈ। 
  • ਦਾਖਲੇ ਲਈ ਔਨਲਾਈਨ ਰਜਿਸਟਰੇਸ਼ਨ https://pupadmissions.ac.in/ ਤੇ ਕੀਤੀ ਜਾ ਸਕਦੀ ਹੈ। 
  • ਇਸ ਪੇਜ਼ ਤੇ New User Registration ਲਿੰਕ ਤੇ ਕਲਿੱਕ ਕਰੋ ਅਤੇ ਦਿੱਤੀਆਂ ਹਦਾਇਤਾਂ ਅਨੁਸਾਰ ਫਾਰਮ ਭਰੋ। 
  • ਇਸ ਲਿੰਕ ਤੇ ਜਾ ਕੇ ਪ੍ਰਾਸਪੈਕਟਸ ਅਤੇ ਹੋਰ ਹਦਾਇਤਾਂ ਪੜੀਆਂ ਜਾ ਸਕਦੀਆਂ ਹਨ।  
  • Note : Registration ਕਰਨ ਲਈ ਵੈਬਸਾਈਟ ਦੇ ਉਪਰੋਕਤ ਪੇਜ਼ ਦੇ ਹੇਠਾਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਕਿਸੇ ਹੋਰ ਜਾਣਕਾਰੀ ਲਈ ਇਸ ਪੋਸਟ ਦੇ ਅੰਤ ਵਿਚ ਕਮੈਂਟ ਕੀਤਾ ਜਾ ਸਕਦਾ ਹੈ। 

ਕੋਰਸ ਵਿਚ ਸੀਟਾਂ ਦੀ ਗਿਣਤੀ

Five Year UG-PG Programme (Honours with Research) in:
  1. Economics : 30
  2. Anthropological Linguistics & Punjabi Language : 25
  3. Philosophy : 30
  4. Chemistry : 50
  5. Physics : 50
  6. Biotechnology : 50
  7. Botany  : 20
  8. Human Genetis : 30
  9. Zoology : 20
  10. Mathematics : 35

ਕੋਰਸ ਫੀਸ

ਸਾਇੰਸ ਕੋਰਸਾਂ ਦੇ ਪਹਿਲੇ ਸਾਲ ਪ੍ਰਤੀ ਸਮੈਸਟਰ ਫੀਸ ਲਗਭਗ 20200/- ਅਤੇ ਆਰਟਸ ਕੋਰਸਾਂ ਦੀ ਪ੍ਰਤੀ ਸਮੈਸਟਰ 7500/- ਤੋਂ ਲੈ ਕੇ 13000/- ਰੁਪਏ ਹੈ।  

ਫੀਸ ਦੀ ਪੂਰੀ ਜਾਣਕਾਰੀ ਲਈ ਯੂਨੀਵਰਸਿਟੀ ਦੀ ਵੈਬਸਾਈਟ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਕੰਮੈਂਟ ਬਾਕਸ ਵਿਚ ਆਪਣਾ ਸਵਾਲ ਪੁੱਛ ਸਕਦੇ ਹੋ। ਅਸੀਂ ਜਲਦੀ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।

Contact:

 

Disclaimer: All content provided on this blog is for informational purposes only. For more information please visit official links of topic, given in this post.

Leave a Comment

Your email address will not be published. Required fields are marked *