ਵਿਗਿਆਨ ਖੋਜ ਕਾਰਜਾਂ ਵਿਚ ਰੁਚੀ ਰੱਖਣ ਵਾਲਿਆਂ ਲਈ : ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ (KVPY)

ਭਾਰਤ ਸਰਕਾਰ ਵੱਲੋਂ ਸਾਲ 1999 ਵਿਚ ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਦਾ ਮਕਸਦ ਵਿਦਿਆਰਥੀਆਂ ਨੂੰ ਸਾਇੰਸ ਵਿਚ ਖੋਜ ਕਾਰਜਾਂ ਲਈ ਉਤਸ਼ਾਹਿਤ ਕਰਕੇ ਦੇਸ਼ ਲਈ ਚੰਗੇ ਵਿਗਿਆਨੀ ਪੈਦਾ ਕਰਨਾ ਸੀ। ਇਸ ਯੋਜਨਾ ਦੇ ਤਹਿਤ ਚੁਣੇ ਗਏ ਵਿਦਿਆਰਥੀਆਂ ਨੂੰ 5 ਸਾਲ ਲਈ ਸਕਾਲਰਸ਼ਿਪ ਦਿੱਤੀ ਜਾਂਦੀ ਹੈ।

ਜੋ ਵਿਦਿਆਰਥੀ ਇਸ ਟੈਸਟ ਦੀ ਮੈਰਿਟ ਵਿਚ ਆਉਂਦੇ ਹਨ ਉਹ IISc (Indian Institute of Science) ਬੰਗਲੌਰ , IISER (Indian Institute of Science Education & Research – 1.Behrampur, 2.Bhopal, 3.Kolkata, 4.Mohali, 5.Pune, 6.Thiruvanathapuram, 7.Tirupati) ਵਿਚ ਦਾਖਲਾ ਲੈ ਸਕਦੇ ਹਨ।  ਇਹਨਾਂ ਵਿਸ਼ਵ ਪੱਧਰੀ ਸਹੂਲਤਾਂ ਵਾਲੀਆਂ  ਸੰਸਥਾਵਾਂ ਦੀ job placement & salary package ਬਹੁਤ ਹੀ ਵਧੀਆ ਹੈ।  

KVPY 

ਚੋਣ ਵਿਧੀ

ਕਿਸ਼ੋਰ ਵਿਗਿਆਨਿਕ ਪ੍ਰੋਤਸਾਹਨ ਯੋਜਨਾ (KVPY) ਲਈ ਵਿਦਿਆਰਥੀਆਂ ਦੀ ਚੋਣ ਲਈ ਨੈਸ਼ਨਲ ਲੈਵਲ ਤੇ ਇਕ Aptitude ਟੈਸਟ ਲਿਆ ਜਾਂਦਾ ਹੈ। ਇਹ ਟੈਸਟ ਦਸਵੀਂ ਪਾਸ ਕਰਕੇ ਗਿਆਰਵੀਂ (ਸਾਇੰਸ) ਵਿਚ ਪੜ੍ਹ ਰਹੇ, ਬਾਹਰਵੀਂ (ਸਾਇੰਸ) ਵਿਚ ਪੜ੍ਹ ਰਹੇ ਜਾਂ ਬਾਹਰਵੀਂ (ਸਾਇੰਸ) ਪਾਸ ਕਰ ਚੁਕੇ ਵਿਦਿਆਰਥੀ ਦੇ ਸਕਦੇ ਹਨ।  ਇਹ ਟੈਸਟ ਕੋਈ ਆਸਾਨ ਨਹੀਂ ਹੈ, ਇਹ JEE ਪੱਧਰ ਦਾ ਹੁੰਦਾ ਹੈ। ਪਰ ਮਿਹਨਤੀ ਵਿਦਿਆਰਥੀਆਂ ਲਈ ਮੁਸ਼ਕਿਲ ਵੀ ਨਹੀਂ ਹੈ।  

ਵੱਖ ਵੱਖ ਕਲਾਸਾਂ ਦੇ ਵਿਦਿਆਰਥੀਆਂ ਲਈ ਕਲਾਸ ਅਨੁਸਾਰ ਤਿੰਨ ਤਰ੍ਹਾਂ ਦੇ ਟੈਸਟ ਹੁੰਦੇ ਹਨ। ਇਹ ਟੈਸਟ ਕਲਾਸ ਅਨੁਸਾਰ ਕ੍ਰਮਵਾਰ SA, SX ਅਤੇ SB ਹੁੰਦੇ ਹਨ। ਬਾਹਰਵੀਂ (ਸਾਇੰਸ) 60 ਪ੍ਰਤੀਸ਼ਤ (SC /ST & PWD ਲਈ 55% ) ਨਾਲ ਪਾਸ ਕਰਨੀ ਜ਼ਰੂਰੀ ਹੈ। ਇਹ ਟੈਸਟ ਸਿਰਫ ਅੰਡਰ ਗਰੈਜੂਏਟ ਕੋਰਸ – ਬੇਸਿਕ ਸਾਇੰਸ (B. Sc./B.S./B. Stat./B. Math./ Int. M.Sc./ Int. M.S.) ਵਿਚ ਦਾਖਲਾ ਲੈਣ ਤੇ ਹੀ ਸਕਾਲਰਸ਼ਿਪ ਦਿੰਦਾ ਹੈ।

ਪਿਛਲੇ ਸਮੇਂ ਵਿਚ ਟੈਸਟ ਤੋਂ ਇਲਾਵਾ ਇੰਟਰਵਿਊ ਨਾਲ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਸੀ ਪਰ ਇਸ ਸਾਲ ਕਰੋਨਾ ਕਾਰਨ ਇੰਟਰਵਿਊ ਖਤਮ ਕਰਕੇ ਸਿਰਫ ਲਿਖਤੀ ਟੈਸਟ ਦੀ ਮੈਰਿਟ ਦੇ ਅਧਾਰ ਤੇ ਚੋਣ ਕੀਤੀ ਜਾਵੇਗੀ।

ਚੋਣ ਵਿਧੀ ਅਤੇ ਹੋਰ ਜਾਣਕਾਰੀ ਵੈਬਸਾਈਟ http://www.kvpy.iisc.ernet.in/ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਸ ਵੈਬਸਾਈਟ ਤੇ ਪੁਰਾਣੇ  ਪ੍ਰਸ਼ਨ ਪੱਤਰ ਅਤੇ ਟੈਸਟ ਦਾ ਇਸ਼ਤਿਹਾਰ ਦੇਖਿਆ ਜਾ ਸਕਦਾ ਹੈ।  

SA ਟੈਸਟ

ਦਸਵੀਂ ਪਾਸ ਕਰਕੇ ਗਿਆਰਵੀਂ (ਸਾਇੰਸ) ਵਿਚ ਪੜ੍ਹ ਰਹੇ ਵਿਦਿਆਰਥੀ SA ਟੈਸਟ ਦੇ ਸਕਦੇ ਹਨ। ਇਹ ਟੈਸਟ ਚਾਰ ਵਿਸ਼ੇ Physics, Chemistry, Biology & Maths ਦਾ ਹੁੰਦਾ ਹੈ । ਇਸ ਟੈਸਟ ਦੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹੁੰਦੇ ਹਨ। 

ਪੇਪਰ ਦੇ 2 ਭਾਗ ਹੋਣਗੇ। ਇਸ ਪੇਪਰ ਦੇ ਭਾਗ 1 ਵਿਚ 60 (ਹਰੇਕ ਵਿਸ਼ੇ ਵਿੱਚੋ 15-15) ਪ੍ਰਸ਼ਨ 1-1 ਅੰਕ ਦੇ ਹੁੰਦੇ ਹਨ,  ਜਿਸ ਦੇ  60 ਅੰਕ ਬਣਦੇ  ਹਨ ਅਤੇ ਭਾਗ 2 ਵਿਚ 20  (ਹਰੇਕ ਵਿਸ਼ੇ ਵਿੱਚੋ 5-5) ਪ੍ਰਸ਼ਨ 2-2 ਅੰਕ ਦੇ ਹੁੰਦੇ ਹਨ ਜਿਸ ਦੇ 40 ਅੰਕ ਬਣਦੇ ਹਨ। ਇਸ ਟੈਸਟ ਦੇ ਕੁਲ 100 ਅੰਕ ਬਣਦੇ ਹਨ।  

SX/SB Test

ਬਾਹਰਵੀਂ (ਸਾਇੰਸ) ਵਿਚ ਪੜ੍ਹ ਰਹੇ ਜਾਂ ਬਾਹਰਵੀਂ (ਸਾਇੰਸ) ਪਾਸ ਕਰ ਚੁੱਕੇ ਵਿਦਿਆਰਥੀ  SX/SB  ਟੈਸਟ ਦੇ ਸਕਦੇ ਹਨ। ਇਹ ਟੈਸਟ Physics, Chemistry, Biology & Maths ਦਾ ਹੁੰਦਾ ਹੈ ਜਿਸ ਵਿੱਚੋ ਵਿਦਿਆਰਥੀ ਕੋਈ 3 ਵਿਸ਼ੇ ਚੁਣ ਸਕਦੇ ਹਨ।  

SX ਅਤੇ SB ਟੈਸਟ ਵਿਚ ਦੋ ਭਾਗ Part-I ਅਤੇ Part-II ਹੋਣਗੇ ਜਿਸ ਵਿਚ 4-4 ਸੈਕਸ਼ਨ (Physics, Chemistry, Biology & Maths) ਹੋਣਗੇ। ਵਿਦਿਆਰਥੀਆਂ ਲਈ Part -I ਵਿੱਚੋ ਤਿੰਨ ਵਿਸ਼ੇ ਅਤੇ Part-II ਵਿੱਚੋ 2 ਵਿਸ਼ੇ ਕਰਨੇ ਜ਼ਰੂਰੀ ਹਨ। ਜੇ ਕੋਈ ਵਿਦਿਆਰਥੀ ਵੱਧ ਵਿਸ਼ੇ ਹੱਲ ਕਰਦਾ ਹੈ ਤਾਂ ਵੱਧ ਅੰਕਾਂ ਵਾਲੇ ਵਿਸ਼ੇ ਨੂੰ ਮੈਰਿਟ ਵਿਚ ਸ਼ਾਮਿਲ ਕੀਤਾ ਜਾਵੇਗਾ।

ਇਸ ਪੇਪਰ ਦੇ ਭਾਗ 1 ਵਿਚ 60 (ਤਿੰਨ ਵਿਸ਼ਿਆਂ  ਵਿੱਚੋ 20-20) ਪ੍ਰਸ਼ਨ 1-1 ਅੰਕ ਦੇ ਹੁੰਦੇ ਹਨ,  ਜਿਸ ਦੇ  60 ਅੰਕ ਬਣਦੇ  ਹਨ ਅਤੇ ਭਾਗ 2 ਵਿਚ 20  (ਦੋ ਵਿਸ਼ਿਆਂ ਵਿੱਚੋ 10-10) ਪ੍ਰਸ਼ਨ 2-2 ਅੰਕ ਦੇ ਹੁੰਦੇ ਹਨ ਜਿਸ ਦੇ 40 ਅੰਕ ਬਣਦੇ ਹਨ। ਇਸ ਟੈਸਟ ਦੇ ਕੁਲ 100 ਅੰਕ ਬਣਦੇ ਹਨ। 

ਇਸ ਟੈਸਟ ਵਿਚ negative marking ਹੁੰਦੀ ਹੈ ਭਾਵ 1 ਪ੍ਰਸ਼ਨ ਗ਼ਲਤ ਹੋਣ ਤੇ 25% (0.25) ਅੰਕ ਕੱਟੇ ਜਾਣਗੇ।  

ਵਿਦਿਆਰਥੀ ਇਸ ਟੈਸਟ ਲਈ ਔਨਲਾਈਨ http://www.kvpy.iisc.ac.in ਤੇ ਅਪਲਾਈ ਕਰ ਸਕਦੇ ਹਨ। ਜਨਰਲ ਵਰਗ ਦੇ ਵਿਦਿਆਰਥੀਆਂ ਦੀ ਟੈਸਟ ਲਈ ਫੀਸ 1250/-ਰੁਪਏ ਅਤੇ SC /ST & PWD ਵਿਦਿਆਰਥੀਆਂ ਲਈ ਫੀਸ 625/- ਹੈ।

KVPY ਲਈ 12 ਜੁਲਾਈ 2021 ਤੋਂ 25 ਅਗਸਤ 2021 ਤੱਕ ਔਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

ਟੈਸਟ ਦੀ ਮਿਤੀ : 07 November 

KVPY ਬਾਰੇ ਹੋਰ ਜਾਣਕਾਰੀ ਲਈ ਇਹ ਵੀਡਿਓ ਦੇਖੀ ਜਾ ਸਕਦੀ ਹੈ:

STREAM SA : Forenoon  9:30 AM to 12:30 PM (Candidates should report at 8AM)

STREAM SB/SX : Afternoon 2:30 PM to 5:30 PM (Candidates should report at 1 PM)

ਸਕਾਲਰਸ਼ਿਪ

B. Sc./B.S./B. Stat./B. Math. ਦੇ 1 ਤੋਂ 3 ਸਾਲ ਲਈ 5000/-ਰੁਪਏ ਪ੍ਰਤੀ ਮਹੀਨਾ stipend ਅਤੇ 20000/-ਰੁਪਏ ਸਾਲਾਨਾ Contingency Grant ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ।

M.Sc. ਦੇ ਪਹਿਲੇ ਅਤੇ ਦੂਜੇ ਸਾਲ ਜਾਂ Int. M.Sc./ Int. M.S. ਦੇ ਚੌਥੇ ਅਤੇ ਪੰਜਵੇਂ ਸਾਲ ਲਈ 7000/-ਰੁਪਏ ਪ੍ਰਤੀ ਮਹੀਨਾ stipend ਅਤੇ 28000/-ਰੁਪਏ ਸਾਲਾਨਾ Contingency Grant ਵਿਦਿਆਰਥੀਆਂ ਨੂੰ ਦਿੱਤੀ ਜਾਂਦੀ ਹੈ।

ਹੋਰ ਜਾਣਕਾਰੀ ਲਈ  ਤੁਸੀਂ ਹੇਠ ਦਿੱਤੀ ਵੀਡੀਓ  ਦੇਖ ਸਕਦੇ ਹੋ:

 

Leave a Comment

Your email address will not be published. Required fields are marked *