ਮੋਬਾਈਲ ਦੀ ਕਾਰਜਕੁਸ਼ਲਤਾ ਵਿਚ ਸੁਧਾਰ ਕਿਵੇਂ ਕਰੀਏ
Tips to improve performance of Mobile
ਜਿਸ ਤਰ੍ਹਾਂ ਕੰਪਿਊਟਰ ਜਾਂ ਲੈਪਟਾਪ ਦੀ ਕੁਝ ਸਮੇਂ ਬਾਅਦ ਸਪੀਡ ਘਟ ਜਾਂਦੀ ਹੈ ਅਤੇ ਇਸ ਹੌਲੀ ਕਾਰਗੁਜ਼ਾਰੀ (slow processing) ਨਾਲ ਅਸੀਂ ਪ੍ਰੇਸ਼ਾਨ ਹੋ ਜਾਂਦੇ ਹਾਂ। ਇਸੇ ਤਰ੍ਹਾਂ ਮੋਬਾਈਲ ਦੀ ਸਪੀਡ ਵੀ ਘੱਟ ਹੋ ਜਾਂਦੀ ਹੈ ਅਤੇ ਇਸ ਨੂੰ ਠੀਕ ਕਰਨ ਲਈ ਅਸੀਂ ਕਈ ਤਰ੍ਹਾਂ ਦੀਆਂ ਐਪਸ ਨੂੰ ਇੰਸਟਾਲ ਕਰਕੇ ਕੋਸ਼ਿਸ਼ ਕਰਦੇ ਹਾਂ। ਪਰ ਜ਼ਿਆਦਾਤਰ ਐਪਸ ਭਰੋਸੇਯੋਗ ( reliable & secure ) ਨਾ ਹੋਣ ਕਾਰਨ ਇਹ ਮੋਬਾਈਲ ਦੀ performance ਠੀਕ ਕਰਨ ਦੀ ਬਜਾਏ ਹੋਰ ਮੁਸ਼ਕਿਲਾਂ (problems ) ਪੈਦਾ ਕਰ ਦਿੰਦੀਆਂ ਹਨ। ਇਸ ਲਈ ਆਪਣੇ ਮੋਬਾਈਲ ਦੀ performance ਠੀਕ ਕਰਨ ਲਈ ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ:
- ਆਪਣੇ ਮੋਬਾਈਲ ਨੂੰ ਜਾਣੋ : ਸਭ ਤੋਂ ਪਹਿਲਾ ਤੁਹਾਨੂੰ ਆਪਣੇ ਮੋਬਾਈਲ ਨੂੰ ਜਾਨਣ ਦੀ ਲੋੜ ਹੈ ਕਿ ਇਸ ਦੀ Hardware Configuration ਕੀ ਹੈ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਕਿਹੜੀ ਐਪ (App ) ਤੁਹਾਡੇ ਮੋਬਾਈਲ ਵਿਚ ਆਸਾਨੀ ਨਾਲ ਚੱਲ ਸਕਦੀ ਹੈ। ਇਸ ਲਈ ਮੋਬਾਈਲ ਕੰਪਨੀ ਦੀ ਵੈਬਸਾਈਟ ਜਾਂ ਕਿਸੇ ਹੋਰ ਸਾਈਟ ਤੇ ਵੀ ਮੋਬਾਈਲ ਦੇ ਹਾਰਡਵੇਅਰ ਨੂੰ ਚੈੱਕ ਕੀਤਾ ਜਾ ਸਕਦਾ ਹੈ।
ਅਸੀਂ ਮੋਬਾਈਲ ਵਿਚ Setting ਵਿਚ ਜਾ ਕੇ About ਵਿਚ ਵੀ ਕੁਝ ਹਾਰਡਵੇਅਰ ਬਾਰੇ ਜਾਣਕਾਰੀ ਲੈ ਸਕਦੇ ਹਾਂ। ਵਧੇਰੇ ਜਾਣਕਾਰੀ ਲਈ ਤੁਸੀਂ DevCheck ਐਪ ਨਾਲ ਮੋਬਾਈਲ ਦੇ ਪ੍ਰੋਸੈਸਰ, ਰੈਮ, ਸਟੋਰੇਜ, ਸੈਂਸਰਜ਼ ਆਦਿ ਬਾਰੇ ਵੀ ਜਾਣ ਸਕਦੇ ਹੋ । - ਵਾਧੂ ਐਪਸ ਨੂੰ ਹਟਾਓ : ਕਦੇ ਕਦੇ ਅਸੀਂ ਕੁਝ ਖਾਸ ਐਪਸ ਲੱਭਣ ਲਈ ਕਾਫੀ ਸਾਰੀਆਂ ਐਪਸ ਇੰਸਟਾਲ ਕਰਕੇ ਵਾਧੂ ਐਪਸ ਨੂੰ ਡਿਲੀਟ ਕਰਨਾ ਭੁੱਲ ਜਾਂਦੇ ਹਾਂ। ਇਹਨਾਂ ਵਿੱਚੋ ਕੁਝ ਬੈਕਗਰਾਉਂਡ ਵਿਚ ਚਲਦੀਆਂ ਰਹਿੰਦੀਆਂ ਹਨ ਅਤੇ ਮੈਮਰੀ ਦੀ ਵਰਤੋਂ ਕਰਕੇ ਮੋਬਾਈਲ ਨੂੰ ਧੀਮਾ ਕਰ ਦਿੰਦੀਆਂ ਹਨ। ਇਸ ਲਈ ਵਾਧੂ ਐਪਸ ਨੂੰ ਸੈਟਿੰਗ ਵਿਚ ਜਾ ਕੇ ਅਨਇੰਸਟਾਲ (uninstall ) ਕਰ ਦਿਓ ।
- ਵਾਧੂ ਡਾਟਾ ਨੂੰ ਹਟਾਉਣਾ : ਮੋਬਾਈਲ ਵਿਚ ਡਾਟਾ ਦੀ ਮਾਤਰਾ ਵਧਣ ਨਾਲ ਵੀ ਮੋਬਾਈਲ ਦੀ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ। ਮੋਬਾਈਲ ਕੈਮਰੇ ਦੀਆਂ ਫੋਟੋਆਂ ਅਤੇ ਵੀਡੀਓਜ਼ (Photos & Videos) ਨੂੰ ਸਮੇਂ ਸਮੇਂ ਤੇ ਆਪਣੇ ਲੈਪਟਾਪ ਜਾਂ ਕੰਪਿਊਟਰ ਵਿਚ ਬੈਕਅੱਪ (Backup) ਲੈ ਕੇ ਵਾਧੂ ਡਾਟਾ ਫਾਈਲਾਂ ਨੂੰ ਡਿਲੀਟ ਕਰ ਦਿਓ। ਜੇ ਲੈਪਟਾਪ ਜਾਂ ਕੰਪਿਊਟਰ ਤੇ ਬੈਕਅੱਪ ਲੈਣਾ ਸੰਭਵ ਨਾ ਹੋਵੇ ਤਾਂ google drive ਤੇ ਡਾਟਾ ਕਾਪੀ ਕਰ ਕੇ ਰੱਖ ਲਓ।
ਮੋਬਾਈਲ ਵਿੱਚੋ ਫਾਲਤੂ ਫਾਈਲਾਂ ਨੂੰ ਹਟਾਉਣ ਲਈ ਗੂਗਲ ਦੇ Files ਐਪ ਰਾਹੀਂ clean ਵੀ ਕੀਤਾ ਜਾ ਸਕਦਾ ਹੈ।
ਇਸ ਵਿਚ ਤੁਹਾਨੂੰ Cleaning Suggestions ਮਿਲ ਜਾਣਗੀਆਂ, ਜਿਸ ਵਿਚ ਕੈਟੇਗਰੀ ਵਾਈਜ਼ ਫਾਈਲਾਂ ਦੀ ਲਿਸਟ ਆ ਜਾਵੇਗੀ।ਕੋਸ਼ਿਸ਼ ਕਰੋ ਕਿ third party ਐਪਸ ਦੀ ਵਰਤੋਂ ਨਾ ਕੀਤੀ ਜਾਵੇ। PDF ਫਾਈਲ ਬਣਾਉਣ ਲਈ Google Drive ਦੀ, ਫੋਟੋ ਗੈਲਰੀ ਲਈ Google Photos ਦੀ , ਫਾਈਲ ਬ੍ਰਾਉਜ਼ਰ ਅਤੇ ਫਾਈਲ cleaning ਲਈ Google Files ਦੀ ਵਰਤੋਂ ਕਰੋ।
Google Drive ਨਾਲ PDF ਬਣਾਉਣ ਲਈ ਇਥੇ ਕਲਿੱਕ ਕਰੋ। - ਕੈਸ਼ ਕਲੀਅਰ ਕਰਨਾ : Cache memory ਕਲੀਅਰ ਕਰਨ ਲਈ Setting ਵਿਚ Apps & Notifications ਤੇ ਜਾ ਕੇ ਕਿਸੇ ਵੀ App ਨੂੰ ਖੋਲ ਕੇ Storage & cache option ਨੂੰ ਖੋਲੋ। ਹੁਣ cache ਬਟਨ ਤੋਂ cache ਕਲੀਅਰ ਕਰ ਦਿਓ। ਇਸ ਤਰ੍ਹਾਂ ਮੈਮੋਰੀ ਵੀ ਵੱਧ ਜਾਵੇਗੀ ਅਤੇ ਮੋਬਾਈਲ ਦੀ ਸਪੀਡ ਵਿਚ ਸੁਧਾਰ ਹੋਵੇਗਾ। ਇਥੇ ਇਸ ਤੋਂ ਇਲਾਵਾ ਕਿਸੇ ਵੀ App ਦੀ ਸਟੋਰੇਜ ਵੀ ਕਲੀਅਰ ਕੀਤੀ ਜਾ ਸਕਦੀ ਹੈ ਜਿਸ ਨਾਲ ਬਹੁਤ ਜ਼ਿਆਦਾ ਮੈਮੋਰੀ ਵੱਧ ਜਾਂਦੀ ਹੈ।
ਸਟੋਰੇਜ ਕਲੀਅਰ ਕਰਨ ਨਾਲ ਉਸ App ਵਿਚ ਸਟੋਰ ਕੀਤਾ ਡਾਟਾ ਜਿਵੇਂ ID ,Password ਜਾਂ settings ਵੀ ਕਲੀਅਰ ਹੋ ਜਾਂਦੀਆਂ ਹਨ।ਜੇ ਕੋਈ ਐਪ ਅਚਾਨਕ ਕੰਮ ਕਰਨਾ ਬੰਦ ਕਰ ਦਿੰਦੀ ਹੈ ਤਾਂ ਹੋਰ ਕੁਝ ਕਰਨ ਤੋਂ ਪਹਿਲਾਂ ਇਕ ਵਾਰ ਮੋਬਾਈਲ ਨੂੰ restart ਜ਼ਰੂਰ ਕਰ ਲੈਣਾ ਚਾਹੀਦਾ ਹੈ।
- ਹਾਈ ਸਪੀਡ ਮੈਮਰੀ ਕਾਰਡ ਵਰਤੋਂ: ਅੱਜਕਲ ਦੇ ਮੋਬਾਈਲਾਂ ਦੀ ਇੰਟਰਨਲ ਸਟੋਰੇਜ 32GB, 64GB, 128GB ਆ ਰਹੀ ਹੈ ਇਸ ਲਈ ਮੈਮਰੀ ਕਾਰਡ ਦੀ ਜ਼ਰੂਰਤ ਬਹੁਤ ਘਟ ਗਈ ਹੈ, ਜੇਕਰ ਫਿਰ ਵੀ ਮੈਮਰੀ ਕਾਰਡ ਦੀ ਵਰਤੋਂ ਕਰਨੀ ਹੋਵੇ ਤਾਂ High Speed ਮੈਮੋਰੀ ਕਾਰਡ ਦੀ ਵਰਤੋਂ ਕਰਨੀ ਚਾਹੀਦੀ ਹੈ।
- Widgets ਦੀ ਵਰਤੋਂ ਘੱਟ ਕਰੋ : ਆਮ ਤੌਰ ਤੇ ਅਸੀਂ ਮੋਬਾਈਲ ਵਿਚ ਮੌਸਮ, ਟਾਈਮ, ਟਾਰਚ ਅਤੇ ਇੰਟਰਨੈਟ ਸਪੀਡ ਚੈੱਕ ਕਰਨ ਆਦਿ ਲਈ Widgets apps ਦੀ ਵਰਤੋਂ ਕਰਦੇ ਹਾਂ ਜੋ main screen ਤੇ ਡਾਟਾ ਡਿਸਪਲੇਅ ਕਰਦੇ ਹਨ। ਇਹ widgets ਹਰ ਵੇਲੇ ਮੈਮੋਰੀ ਵਿਚ ਲੋਡ਼ ਰਹਿੰਦੇ ਹਨ ਜਿਸ ਨਾਲ ਮੋਬਾਈਲ ਦੀ ਸਪੀਡ ਘਟ ਜਾਂਦੀ ਹੈ। ਇਸ ਲਈ ਜ਼ਿਆਦਾ widgets ਦੀ ਵਰਤੋਂ ਨਾ ਕਰੋ।
- ਆਟੋ ਬੈਕਅੱਪ ਅਤੇ synching ਬੰਦ ਕਰਨਾ : Auto backup & syncing ਸਾਡੇ ਲਈ ਬਹੁਤ ਲਾਭਦਾਇਕ ਸਹੂਲਤ ਹੈ ਪਰ ਜੇ ਮੋਬਾਈਲ ਬਹੁਤ ਹੀ ਜ਼ਿਆਦਾ ਹੌਲੀ ਚੱਲ ਰਿਹਾ ਹੈ ਤਾਂ auto backup & syncing ਬੰਦ ਕਰ ਦਿਓ ਕਿਉਂਕਿ ਇਹ background ਵਿਚ ਕੰਮ ਕਰਦੇ ਰਹਿੰਦੇ ਹਨ ਜਿਸ ਨਾਲ ਬੈਟਰੀ, ਮੈਮੋਰੀ ਅਤੇ ਡਾਟਾ ਦੀ ਵਰਤੋਂ ਜ਼ਿਆਦਾ ਹੁੰਦੀ ਹੈ।
- ਅੱਪਡੇਟ: ਆਪਣੇ ਮੋਬਾਈਲ ਸਿਸਟਮ ਸਾਫਟਵੇਅਰ ਨੂੰ ਅਤੇ ਜ਼ਰੂਰੀ ਐਪਸ ਨੂੰ ਵੀ ਸਮੇਂ ਸਮੇਂ ਤੇ update ਕਰਦੇ ਰਹਿਣਾ ਚਾਹੀਦਾ ਹੈ ਜੋ ਕਿ slow speed ਅਤੇ bug fixing ਲਈ ਜ਼ਰੂਰੀ ਹੁੰਦਾ ਹੈ।
- ਲਾਈਵ ਵਾਲਪੇਪਰ (Live wallpaper) ਬੰਦ ਕਰਨਾ: ਮੋਬਾਈਲ ਲਾਈਵ ਵਾਲਪੇਪਰ (Live wallpaper) ਬਹੁਤ ਹੀ ਖੂਬਸੂਰਤ ਲੱਗਦੇ ਹਨ ਪਰ ਇਹ ਵੀ ਮੋਬਾਈਲ ਨੂੰ ਧੀਮਾ (slow) ਕਰਦੇ ਹਨ। ਇਸ ਲਈ ਲਾਈਵ ਵਾਲਪੇਪਰ ਬੰਦ ਹੀ ਰੱਖਣੇ ਚਾਹੀਦੇ ਹਨ।
- Factory ਰੀਸੈੱਟ ਜਾਂ All ਰੀਸੈੱਟ : ਜੇ ਉਪਰੋਕਤ ਤਰੀਕਿਆਂ ਨਾਲ ਵੀ ਮੋਬਾਈਲ ਦੀ ਪਰਫੌਰਮੰਸ ਵਿਚ ਕੋਈ ਸੁਧਾਰ ਨਾ ਹੋਵੇ ਤਾਂ ਤੁਹਾਨੂੰ ਮੋਬਾਈਲ ਨੂੰ ਪੂਰਾ ਰੀਸੈੱਟ (All Reset ਜਾਂ Factory Reset ) ਕਰਨਾ ਪੈ ਸਕਦਾ ਹੈ। ਪਰ ਇਸ ਤਰ੍ਹਾਂ ਕਰਨ ਤੋਂ ਪਹਿਲਾਂ ਮੋਬਾਈਲ ਵਿਚ ਸਟੋਰ ਡਾਟਾ (ਫੋਟੋ, ਵੀਡੀਓ, ਡਾਕੂਮੈਂਟਸ, ਮੈਸਜ਼ , ਕੰਟੈਕਟ ) ਦਾ ਬੈਕਅੱਪ ਜ਼ਰੂਰ ਲੈ ਲੈਣਾ ਚਾਹੀਦਾ ਹੈ।