ਹਰ ਸਾਲ ਸਰਦੀ ਵਿਚ ਧੁੰਦ ਸ਼ੁਰੂ ਹੋਣ ਨਾਲ ਬਹੁਤ ਸਾਰੇ ਹਾਦਸੇ ਹੋ ਜਾਂਦੇ ਹਨ ਜਿੰਨ੍ਹਾਂ ਵਿਚ ਗੱਡੀਆਂ ਦਾ ਨੁਕਸਾਨ ਹੋਣ ਤੋਂ ਇਲਾਵਾ ਮਨੁੱਖੀ ਜਾਨਾਂ ਵੀ ਚਲੀਆਂ ਜਾਂਦੀਆਂ ਹਨ। ਜੇਕਰ ਇਸ ਮੌਸਮ ਵਿਚ ਅਸੀਂ ਕੁਝ ਸਾਵਧਾਨੀਆਂ ਵਰਤੀਏ ਤਾਂ ਕਾਫੀ ਹੱਦ ਤਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।
◆ਧੁੰਦ (Fog) ਦਾ ਮੌਸਮ ਸ਼ੁਰੂ ਹੋਣ ਪਹਿਲਾਂ ਆਪਣੇ ਵਹੀਕਲ ਦੀਆਂ ਸਾਰੀਆਂ ਲਾਈਟਾਂ ਜਿਵੇਂ ਕਿ ਹੈੱਡ ਲਾਈਟ , ਫੌਗ ਲਾਈਟ, ਇੰਡੀਕੇਟਰ ਨੂੰ ਜ਼ਰੂਰ ਚੈੱਕ ਕਰ ਲਓ। ਜੇਕਰ ਕੋਈ ਲਾਈਟ ਖਰਾਬ ਹੈ ਤਾਂ ਠੀਕ ਕਰਵਾਓ।
◆ਕਾਰ ਦਾ ਏ ਸੀ ਅਤੇ ਹੀਟਰ ਜ਼ਰੂਰ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਅਗਲੇ(Front) ਅਤੇ ਪਿਛਲੇ (rear) ਸ਼ੀਸ਼ੇ ਸਾਫ਼ ਕਾਰਨ ਲਈ ਡੀਫੋਗਰ ਸਹੀ ਕੰਮ ਕਰ ਸਕੇ।
◆ਕਾਰ ਦੇ ਵਾਈਪਰ ਠੀਕ ਹੋਣੇ ਚਾਹੀਦੇ ਹਨ ਤੇ ਵਾਈਪਰ ਲਈ ਪਾਣੀ ਵੀ ਜ਼ਰੂਰ ਹੋਣਾ ਚਾਹੀਦਾ ਹੈ
ਫੋਗ/ਸਮੋਗ ਵਿਚ ਕਾਰ ਚਲਾਉਣ ਸਮੇਂ ਧਿਆਨ ਰੱਖੋ:
◆ਮਿਊਜ਼ਿਕ ਪਲੇਅਰ ਬੰਦ ਕਰ ਦਿਓ ਤਾਂ ਕੇ ਤੁਹਾਨੂੰ ਕਿਸੇ ਹੋਰ ਵਹੀਕਲ ਦਾ ਹਾਰਨ ਸੁਣ ਸਕੇ।
◆ਜੇ ਕਾਰ ਵਿਚ GPS ਹੈ ਤਾਂ ਇਸ ਵਿਚ Google Maps ‘ਤੇ ਰੂਟ ਭਰ ਕੇ ਚਲੋ ਜਿਸ ਨਾਲ ਤੁਹਾਨੂੰ ਆਉਣ ਵਾਲੇ ਰਸਤੇ ਵਿਚ ਪਿੰਡ/ਸ਼ਹਿਰ/ਮੋੜਾਂ ਦਾ ਪਤਾ ਅਗਾਊਂ ਲੱਗ ਸਕੇ ਤਾਂ ਜੋ ਤੁਸੀਂ ਆਪਣੀ ਡਰਾਈਵਿੰਗ ਤੇ ਕੰਟਰੋਲ ਰੱਖ ਸਕੋ। ਗੂਗਲ Maps ਤੁਸੀਂ ਆਪਣੇ ਸਮਾਰਟ ਫੋਨ ‘ਤੇ ਵੀ ਚਲਾ ਸਕਦੇ ਹੋ।
◆ਹੈਡਲਾਈਟ ਨੂੰ low ਬੀਮ ‘ਤੇ ਰੱਖੋ ਕਿਉਂਕਿ High ਬੀਮ ‘ਤੇ ਧੁੰਦ ਵਿਚ ਸਹੀ ਦਿਖਾਈ ਨਹੀਂ ਦਿੰਦਾ।
◆ਓਵਰਟੇਕ ਕਰਨ ਦੀ ਕੋਸ਼ਿਸ਼ ਨਾ ਕਰੋ ਅਤੇ ਕਿਸੇ ਹੋਰ ਵਹੀਕਲ ਦੇ ਪਿਛੇ ਲਾਈਨ ਵਿਚ ਚਲੋ। ਜੇਕਰ ਤੁਸੀਂ ਸੜਕ ਤੇ ਇਕੱਲੇ ਚੱਲ ਰਹੇ ਹੋ ਤਾਂ ਸੜਕ ਤੇ ਲੱਗੀ ਚਿੱਟੀ ਲਾਈਨ ਦੇ ਨਾਲ ਨਾਲ ਚੱਲੋ ।
◆ਜੇਕਰ ਤੁਹਾਨੂੰ ਸੰਘਣੀ ਧੁੰਦ ਵਿਚ ਜਾਣਾ ਪੈ ਜਾਵੇ ਤੇ ਅੱਗੇ ਪਿੱਛੇ ਕੋਈ ਵਹੀਕਲ ਨਾ ਦਿਖਾਈ ਦੇ ਰਿਹਾ ਹੋਵੇ ਤਾਂ ਥੋੜੀ ਥੋੜੀ ਦੇਰ ਬਾਅਦ ਹਾਰਨ ਦੀ ਵਰਤੋਂ ਕਰਦੇ ਰਹੋ।
Good for winter season